ਮੈਲਬੌਰਨ ‘ਚ ਦੇਖਣ ਨੂੰ ਮਿਲੀ ਪੰਜਾਬ ਦੇ ਪੇਂਡੂ ਖੇਡ ਮੇਲੇ ਦੀ ਝਲਕ, ਦੇਖੋ ਰਵਾਇਤੀ ਖੇਡ ਮੇਲੇ ਦੀਆਂ ਰੌਣਕਾਂ

TeamGlobalPunjab
2 Min Read

ਆਸਟਰੇਲੀਆ ਦੇ ਮੈਲਬੌਰਨ ਦੇ ਉੱਤਰ ਪੱਛਮ ‘ਚ ਸਥਿਤ ਗੁਰੂਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਖੇਡ ਮੇਲਾ ਕਰਵਾਇਆ ਗਿਆ। ਜਿਸ ‘ਚ ਸ਼ਾਮਲ ਹੋਏ ਲੋਕਾਂ ‘ਚ ਬਹੁਤ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ।

ਇਸ ਜੋੜ ਮੇਲੇ ‘ਚ ਅਥਲੈਟਿਕ, ਰੱਸਾਕਸ਼ੀ, ਡੰਡ, ਚਾਟੀ ਦੋੜਾਂ, ਬੱਚਿਆਂ ਦੀਆਂ ਦੋੜਾਂ, ਮਿਊਜ਼ੀਕਲ ਚੇਅਰ ਆਦਿ ਦੇ ਮੁਕਾਬਲੇ ਕਰਵਾਏ ਗਏ। ਅਰਦਾਸ ਤੋਂ ਬਾਅਦ ਖੇਡ ਮੇਲੇ ਦੀ ਰਸਮੀਂ ਸ਼ੁਰੂਆਤ ਕੀਤੀ ਗਈ ਸਭ ਤੋਂ ਪਹਿਲਾਂ ਖੇਡ ਮੇਲੇ ਦਾ ਆਰੰਭ ਬੱਚਿਆਂ ਦੀਆਂ ਦੋੜਾਂ ਨਾਲ ਕਿਤਾ ਗਿਆ। ਇੰਨਾਂ ਦੋੜਾ ‘ਚ 5 ਤੋ ਲੈ ਕੇ 65 ਸਾਲ ਤੱਕ ਦੇ ਪ੍ਰਤੀਯੋਗੀਆਂ ਨੇ ਹਿੱਸਾ ਲਿਆ।

ਮਰਦ ਅਤੇ ਔਰਤਾਂ ਦੇ ਰੱਸਾਕਸ਼ੀ ਦੇ ਮੁਕਾਬਲੇ ਕਾਫੀ ਦਿਲਚਸਪ ਰਹੇ ਤੇ ਉੱਥੇ ਹੀ ਬੀਬੀਆਂ ਦੀ ਚਾਟੀ ਦੋੜ ਆਕਰਸ਼ਣ ਦਾ ਕੇਂਦਰ ਰਹੀ। ਇਸ ਤੋਂ ਇਲਾਵਾ ਡੰਡ ਮਾਰਨ ਤੇ ਮਿਊਜ਼ੀਕਲ ਚੇਅਰ ਦੇ ਮੁਕਾਬਲੇ ਵੀ ਕਰਵਾਏ ਗਏ। ਖੇਡ ਮੇਲੇ ‘ਚ ਮੈਲਟਨ ਕੋਂਸਲ ਦੀ ਮੇਅਰ ਲਾਰਾ ਕਾਰਲੀ, ਡਿਪਟੀ ਮੇਅਰ ਸਟੀਵ ਅਬੋਸ਼ੀ,ਬੋਬ ਟਰਨਰ ਸਾਬਕਾ ਮੇਅਰ ਤੇ ਕੋਂਸਲਰ ਕੈਥੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਸਨ ਤੇ ਇਨ੍ਹਾਂ ਨੇ ਜਿੱਥੇ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ ਉਥੇ ਹੀ ਵੱਖ ਵੱਖ ਖੇਡਾਂ ‘ਚ ਭਾਗ ਵੀ ਲਿਆ ।

ਦੱਸ ਦੇਈਏ ਇਸ ਖੇਡ ਮੇਲੇ ‘ਚ ਖਰਾਬ ਮੌਸਮ ਦੇ ਚਲਿਦਆਂ ਵੀ ਆਲੇ ਦੁਆਲੇ ਦੇ ਇਲਾਕਿਆਂ ‘ਚ ਲੋਕ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ ਜਿੱਥੇ ਸੰਗਤਾਂ ਦੇ ਲਈ ਚਾਹ ਪਾਣੀ ਤੋਂ ਇਲਾਵਾ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਖੇਡ ਮੇਲੇ ‘ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸਮਾਗਮ ਪ੍ਰਤੀ ਉਨਾਂ ਦੀ ਸ਼ਰਧਾ ਅਤੇ ਲਗਨ ਨੂੰ ਦਰਸਾ ਰਿਹਾ ਸੀ ਅਤੇ ਇਸ ਮੇਲੇ ਨੂੰ ਦੇਖ ਕੇ ਪੰਜਾਬ ਦੇ ਹੀ ਕਿਸੇ ਪੇਂਡੂ ਖੇਡ ਮੇਲੇ ਵਾਂਗ ਮਾਹੋਲ ਬਣ ਗਿਆ ਸੀ।

- Advertisement -

https://www.youtube.com/watch?v=GWc9TOjtfaY

Share this Article
Leave a comment