ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਬਾਰਾਮੂਲਾ ਦੇ ਕਰੀਰੀ ਇਲਾਕੇ ‘ਚ ਸੀਆਰਪੀਐਫ ਅਤੇ ਪੁਲਿਸ ਨਾਕਾ ਪਾਰਟੀ ‘ਤੇ ਹਮਲਾ ਕਰ ਫਰਾਰ ਹੋਏ ਅੱਤਵਾਦੀਆਂ ਨੂੰ ਘੇਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਨਾਕਾ ਪਾਰਟੀ ‘ਚ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਗਿਣਤੀ ਤਿੰਨ ਦੇ ਲਗਭਗ ਦੱਸੀ ਜਾ ਰਹੀ ਸੀ।
ਸੁਰੱਖਿਆ ਕਰਮੀ ਤੀਸਰੇ ਅੱਤਵਾਦੀ ਦੀ ਭਾਲ ਕਰ ਰਹੇ ਹਨ। ਮਾਰੇ ਗਏ ਅੱਤਵਾਦੀ ਲਸ਼ਕਰ-ਏ- ਤੋਇਬਾ ਅੱਤਵਾਦੀ ਸੰਗਠਨ ਦੇ ਦੱਸੇ ਜਾ ਰਹੇ ਹਨ। ਸੁਰੱਖਿਆ ਬਲਾਂ ਨੇ ਹਾਲੇ ਵੀ ਇਲਾਕੇ ਦੀ ਘੇਰਾਬੰਦੀ ਕਰ ਰੱਖੀ ਹੈ ਜਦਕਿ ਤੀਜੇ ਅੱਤਵਾਦੀ ਦੀ ਭਾਲ ਕੀਤੀ ਜਾ ਰਹੀ ਹੈ।
ਅੱਤਵਾਦੀਆਂ ਵਲੋਂ ਅੱਜ ਸਵੇਰੇ ਸੀਆਰਪੀਐਫ ਅਤੇ ਪੁਲਿਸ ਦੇ ਨਾਕੇ ‘ਤੇ ਕੀਤੇ ਗਏ ਇਸ ਹਮਲੇ ਵਿੱਚ ਜੰਮੂ – ਕਸ਼ਮੀਰ ਪੁਲਿਸ ਦਾ SPO ਜਦਕਿ ਸੀਆਰਪੀਐਫ ਦੇ 2 ਜਵਾਨ ਵੀ ਸ਼ਹੀਦ ਹੋ ਗਏ।