-ਅਵਤਾਰ ਸਿੰਘ
ਮਹਾਨ ਵਿਗਿਆਨੀ ਜੂਲੀਅਸ ਓਪਨਹੀਮਰ ਰੋਬਰਟ ਦਾ ਜਨਮ 22.4.1904 ਨੂੰ ਨਿਉਯਾਰਕ ਸ਼ਹਿਰ ਵਿੱਚ ਪੜ੍ਹੇ ਲਿਖੇ ਯਹੂਦੀ ਪਰਿਵਾਰ ਵਿੱਚ ਹੋਇਆ।ਉਸ ਦੇ ਦਾਦਾ ਜੀ ਨੇ ਪੰਜ ਸਾਲ ਦੀ ਉਮਰ ਵਿਚ ਉਸਨੂੰ ਪੱਥਰ ਦੇ ਟੁਕੜੇ ਲਿਆ ਕੇ ਦਿੱਤੇ ਜਿਸ ਨਾਲ ਉਸਦੀ ਧਰਤੀ ‘ਤੇ ਵਿਗਿਆਨ ਬਾਰੇ ਰੁਚੀ ਵਧ ਗਈ।
ਸੱਤ ਸਾਲ ਦੀ ਉਮਰ ਵਿੱਚ ਉਸਨੇ ਕਵਿਤਾ ਲਿਖੀ ਅਤੇ ਫਰੈਂਚ ਤੇ ਜਰਮਨ ਭਾਸ਼ਾਵਾਂ ਵੀ ਸਿੱਖ ਲਈਆਂ। ਬਾਰਾਂ ਸਾਲ ਦੀ ਉਮਰ ਵਿਚ ਨਾ ਚਾਹੁੰਦਿਆਂ ਹੋਇਆਂ ਆਪਣੇ ਪਿਤਾ ਦੇ ਜ਼ੋਰ ਦੇਣ ‘ਤੇ ਮੈਨਹਟਨ ਵਿੱਚ ਪਾਈਆਂ ਜਾਣ ਵਾਲੀਆਂ ਚਟਾਨਾਂ ਦੇ ਵਿਸ਼ੇ ‘ਤੇ ਭਾਸ਼ਨ ਦੇਣਾ ਪਿਆ ਜੋ ਅਗਲੇ ਦਿਨ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਿਆ।
17 ਸਾਲ ਦੀ ਉਮਰ ਵਿਚ ਪਰਿਵਾਰ ਸਮੇਤ ਜਰਮਨੀ ਤੋਂ ਅਮਰੀਕਾ ਆ ਗਿਆ। ਇਥੋਂ ਦੀ ਹਾਵਰਡ ਯੂਨੀਵਰਸਿਟੀ ਵਿੱਚ ਮਾਨਸਿਕ ਪ੍ਰੀਖਿਆ ਵਿਚੋਂ ਸਭ ਤੋਂ ਵੱਧ ਅੰਕ ਲਏ। 1932 ਵਿਚ ਕੈਲੀਫੋਰਨੀਆ ਦੇ ਵਿਸ਼ਵ ਵਿਦਿਆਲੇ ਦੇ ਸੰਯੁਕਤ ਪ੍ਰਧਾਨ ਬਣ ਗਏ। 1943 ਨੂੰ ਲਾਸ ਅਲਾਮੋਸ ਵਿਚ ਪ੍ਰਮਾਣੂ ਬੰਬ ਬਨਾਉਣ ਵਾਲੇ ਕੇਂਦਰਾਂ ਦੇ ਮੁੱਖ ਨਿਰਦੇਸ਼ਕ ਬਣੇ।
ਦਸ ਵਿਗਿਆਨੀ ਸਾਥੀਆਂ ਨਾਲ 16-7-1945 ਨੂੰ ਰੇਗਸਤਾਨ ਦੀ ਪਹਾੜੀ ‘ਤੇ ਸੌ ਫੁਟ ਉਚੀ ਮੀਨਾਰ ਤੋਂ 32 ਟਨ ਭਾਰੀ ਪ੍ਰਮਾਣੂ ਬੰਬ ਨਾਲ ਜਦ ਧਮਾਕਾ ਕੀਤਾ ਤਾਂ ਮਿੱਟੀ ਪਿਘਲ ਗਈ ਤੇ ਜੀਵ ਜੰਤੂ ਮਰ ਗਏ। 450 ਮੀਲ ਦੂਰੀ ਤਕ ਇਹ ਵਿਸਫੋਟ ਵਿਖਾਈ ਦਿੱਤਾ। ਆਸਮਾਨ ਵਿੱਚ 40 ਫੁੱਟ ਉਚਾਈ ਤਕ ਕਾਲੇ ਗਹਿਰੇ ਧੂੰਏਂ ਨਾਲ ਭਰ ਗਿਆ। ਜਿਸ ਵੇਲੇ ਅਮਰੀਕਾ ਨੇ ਜਪਾਨ ਵਿੱਚ ਇਹ ਬੰਬ ਸੁੱਟੇ ਤਾਂ ਏਨੀ ਮਿਹਨਤ ਨਾਲ ਰਚੀ ਗਈ ਯੋਜਨਾ ਦੇ ਰਚਨਹਾਰੇ ਨੂੰ ਮਨੁੱਖਤਾ ਦੀ ਤਬਾਹੀ ਕਾਰਨ ਰੋਣ ਲਈ ਮਜਬੂਰ ਹੋਣਾ ਪਿਆ।
ਜੂਲੀਅਸ ਓਪਨਹੀਮਰ ਰੋਬਰਟ ਦਾ 18 ਫਰਵਰੀ 1967 ਨੂੰ ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਚ ਦੇਹਾਂਤ ਹੋ ਗਿਆ। ਇਸਨੂੰ ‘Enercy Fermi’ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।