ਬਰੈਂਪਟਨ: ਗਿਡਜ਼ ਸੰਸਥਾ ਵੱਲੋਂ ਪਿਛਲੇ ਦਿਨੀਂ ਇੰਟਰਨੈਸ਼ਨਲ ਪੀਸ ਐਵਾਰਡ ਈਵੈਂਟ ਉਲੀਕਿਆ ਗਿਆ। ਜਿਸ ‘ਚ ਜੀਟੀਏ ਖੇਤਰ ਦੀ ਟਾਪ ੨੫ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਈਵੈਂਟ ‘ਚ ਕਈ ਸਿਆਸੀ ਚਿਹਰਿਆਂ ਨੇ ਵੀ ਹਾਜ਼ਰੀ ਭਰੀ।
ਗਾਂਧੀਅਨ ਇਨੀਸ਼ੇਟਿਵ ਫਾਰ ਡਿਵੈਲਪਮੈਂਟ ਆਫ ਸਪੋਟ ਸਰਵਸਿਜ਼ ਵੱਲੋਂ ਕਰਵਾਏ ਗਏ ਇਸ ਇਵੈਂਟ ਨੂੰ ਇੰਟਰਨੈਸ਼ਨਲ ਪੀਸ ਐਵਾਰਡ ਦਾ ਨਾਂਅ ਦਿੱਤਾ ਗਿਆ, ਜਿਸ ‘ਚ ਵੱਖ-ਵੱਖ ਕਮਿਊਨਿਟੀ ਅਤੇ ਸੰਸਥਾਵਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ ਜੀਟੀਏ ਖੇਤਰ ਦੀਆਂ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੇਤਰ ਦੀਆਂ ਸਾਰੀਆਂ ਨਾਨ ਪਰੌਫਿਟ ਸੰਸਥਾਵਾਂ ਨੂੰ ਕਮਿਊਨਿਟੀ ਨਾਲ ਜਾਣੂ ਵੀ ਕਰਵਾਇਆ ਗਿਆ ਅਤੇ ੨੫ ਸੰਸਥਾਵਾਂ ਨੂੰ ਐਵਾਰਡ ਨਾਲ ਨਿਵਾਜਿਆ ਗਿਆ।
ਬਰੈਂਪਟਨ ਕੌਂਸਲ ਵੱਲੋਂ ਮੇਅਰ ਪੈਟਰਿਕ ਬਰਾਉਨ ਇਸ ਈਵੈਂਟ ਦਾ ਹਿੱਸਾ ਬਣੇ ਅਤੇ ਹੋਰ ਬਹੁਤ ਸਾਰੇ ਸਿਆਸੀ ਚਿਹਰਿਆਂ ਨੇ ਇੱਥੇ ਆਪਣੀ ਹਾਜ਼ਰੀ ਲਗਵਾਈ।