ਲੰਡਨ: ਭਾਰਤੀਆਂ ਨੇ ਅੱਜ ਬਾਹਰੀ ਮੁਲਕਾਂ ‘ਚ ਜਾ ਕੇ ਵੀ ਹਰ ਕੰਮ ‘ਚ ਝੰਡੇ ਗੱਡ ਦਿੱਤੇ ਹਨ। ਇਸ ਦੀ ਤਾਜ਼ਾ ਮਿਸਾਲ ਬ੍ਰਿਟੇਨ ‘ਚ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਮਿਲਦੀ ਹੈ। ਕਨਜ਼ਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਅੰਦਰ ਵਧੀਆ ਨਤੀਜੇ ਹਾਸਲ ਕੀਤੇ ਹਨ।
ਦੱਸ ਦਈਏ ਕਿ ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਪਿਛਲੀ ਸੰਸਦ ਦੇ ਸਾਰੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਇਸ ਵਾਰ ਵੀ ਆਪਣੀ ਜਿੱਤ ਯਕੀਨੀ ਬਣਾਈ ਹੈ। ਇਨ੍ਹਾਂ ਵਿੱਚੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੋਂ ਗਗਨ ਮਹਿੰਦਰਾ ਅਤੇ ਕਲੇਰ ਕੌਟੀਨਹੋ ਅਤੇ ਲੇਬਰ ਪਾਰਟੀ ਲਈ ਨਵੇਂਦਰੁ ਮਿਸ਼ਰਾ ਪਹਿਲੀ ਵਾਰ ਚੁਣੇ ਗਏ।
ਕਲੇਰ ਕੋਟੀਨਹੋ
ਕਲੇਰ ਕੋਟੀਨਹੋ ਨੇ ਸਰੀ ਈਸਟ ਦੀ ਸੀਟ ਤੋਂ ਚੋਣ ਲੜਦਿਆਂ 35,624 ਵੋਟਾਂ ਹਾਸਲ ਕੀਤੀਆਂ। ਗਗਨ ਮਹਿੰਦਰਾ ਨੇ ਆਪਣੀ ਹਰਟਫੋਰਡਸ਼ਾਇਰ ਦੱਖਣੀ ਪੱਛਮੀ ਸੀਟ ਨੂੰ ਵੀ 30,327 ਵੋਟਾਂ ਹਾਸਲ ਕਰਦਿਆਂ ਜਿੱਤ ਨੂੰ ਯਕੀਨੀ ਬਣਾਇਆ ।

ਪ੍ਰੀਤੀ ਪਟੇਲ
ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਜਿੱਤ ਹਾਸਲ ਕਰਕੇ ਦੂਜੀ ਵਾਰ ਝੰਡੀ ਗੱਡੀ ਹੈ। ਉਹ ਯੂਕੇ ਦੇ ਸਾਬਕਾ ਗ੍ਰਹਿ ਸਕੱਤਰ ਹਨ।

ਤਨਮਨਜੀਤ ਸਿੰਘ ਢੇਸੀ
ਤਨਮਨਜੀਤ ਸਿੰਘ ਢੇਸੀ, ਪਹਿਲਾ ਪਗੜੀਧਾਰੀ ਸਿੱਖ ਸੰਸਦ ਮੈਂਬਰ ਵੀ 13,640 ਦੇ ਪ੍ਰਭਾਵਸ਼ਾਲੀ ਬਹੁਮਤ ਨਾਲ ਹਾਊਸ ਆਫ ਕਾਮਨਜ਼ ਵਿਚ ਪਰਤੇਗਾ, ਜਿਸਨੇ ਦੱਖਣੀ-ਪੂਰਬੀ ਇੰਗਲੈਂਡ ਵਿਚ ਸਲੋਫ ਤੋਂ 29,421 ਵੋਟਾਂ ਪਈਆਂ ਹਨ ਅਤੇ ਉਨ੍ਹਾਂ ਨੇ ਭਾਰਤੀ ਮੂਲ ਦੇ ਵਿਰੋਧੀ ਕੰਵਲ ਤੂਰ ਗਿੱਲ ਨੂੰ ਹਰਾਇਆ ਹੈ।

ਕੁਝ ਹੋਰ

