ਜਰਮਨੀ: ਜਰਮਨੀ ਅੰਦਰ ਭਾਰਤੀ ਪਤੀ ਪਤਨੀ ‘ਤੇ ਬੜੇ ਗੰਭੀਰ ਦੋਸ਼ ਲੱਗੇ ਹਨ। ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੇ ਇਸ ਜੋੜੇ ‘ਤੇ ਦੋਸ਼ ਹੈ ਕਿ ਇਹ ਭਾਰਤੀ ਖੂਫੀਆ ਏਜੰਸੀ ਨੂੰ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਅਤੇ ਜੇਕਰ ਇਨ੍ਹਾਂ ‘ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ।
ਇੱਥੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ 50 ਸਾਲਾ ਮਨਮੋਹਨ ਕਥਿਤ ਤੌਰ ਤੇ ਕਸ਼ਮੀਰੀ ਵੱਖਵਾਦੀ ਅਤੇ ਸਿੱਖ ਸਮੂਹਾਂ ਬਾਰੇ ਜਾਣਕਾਰੀ 2015 ਤੋਂ ਇਕੱਤਰ ਕਰ ਰਿਹਾ ਸੀ ਅਤੇ ਉਹ ਇਹ ਜਾਣਕਾਰੀ ਭਾਰਤ ਦੀ ਖੁਫੀਆ ਏਜੰਸੀ ਨਾਲ ਸਾਂਝੀ ਕਰਦਾ ਸੀ।
ਮਨਮੋਹਨ ਫ੍ਰੈਂਕਫਰਟ ਵਿੱਚ ਭਾਰਤੀ ਕੌਂਸਲੇਟ ਵਿੱਚ ਤਾਇਨਾਤ ਸਨ। ਦੋਸ਼ਾਂ ਅਨੁਸਾਰ ਉਸਦੀ 51 ਸਾਲਾ ਪਤਨੀ ‘ਤੇ ਸ਼ੱਕ ਦੀ ਸੂਈ ਵੀ ਜੁਲਾਈ 2017 ਤੋਂ ਸ਼ੁਰੂ ਹੋਈ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਣ ਜਾ ਰਹੀ ਹੈ।