950 ਕਰੋੜ ਘਾਟੇ ‘ਤੇ ਚੱਲ ਰਹੇ ਹੋਟਲ ਮਾਲਕਾਂ ਦੀ ਕੈਪਟਨ ਸਰਕਾਰ ਨੂੰ ਚਿਤਾਵਨੀ

TeamGlobalPunjab
1 Min Read

ਬਠਿੰਡਾ: ਇਥੇ ਹੋਟਲ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਕੋਲੇ ਮੰਗ ਰੱਖਦੇ ਹੋਏ ਚਿਤਾਵਨੀ ਦਿੱਤੀ ਹੈ। ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਆਏ ਦਿਨ ਸਾਨੂੰ ਬਿਜਲੀ ਬਿੱਲ ਭਰਨ ਲਈ, ਐਕਸਾਈਜ਼ ਵਿਭਾਗ ਦੇ ਅਧਿਕਾਰੀ ਬੰਦ ਪਏ ਬਾਰ ਦੀ ਫ਼ੀਸ ਭਰਨ ਲਈ ਅਤੇ ਕਾਰਪੋਰੇਸ਼ਨ ਦੇ ਅਧਿਕਾਰੀ ਸੀਵਰੇਜ ਪਾਣੀ ਅਤੇ ਪ੍ਰਾਪਰਟੀ ਟੈਕਸ ਭਰਨ ਲਈ ਤੰਗ ਕਰ ਰਹੇ ਹਨ। ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ।

ਇਸ ਦੇ ਨਾਲ ਹੀ ਪ੍ਰਧਾਨ ਨੇ ਕਿਹਾ ਕਿ ਸਾਡੇ ਕੰਮ ਵਿੱਚ 950 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। 10 ਲੱਖ ਦੇ ਕਰੀਬ ਕਰਮਚਾਰੀ ਹੋਟਲ ਇੰਡਸਟਰੀ ਤੋਂ ਬੇਰੁਜ਼ਗਾਰ ਹੋ ਗਏ ਹਨ। ਅਸੀਂ ਵੀ ਬੇਰੁਜ਼ਗਾਰ ਹੋਣ ਦੀ ਕਗਾਰ ‘ਤੇ ਹਾਂ ਇੱਥੋਂ ਤੱਕ ਕਿ ਸਾਡੇ ਕਈ ਹੋਟਲ ਬੰਦ ਵੀ ਹੋ ਚੁੱਕੇ ਹਨ। 80 ਪ੍ਰਤੀਸ਼ਤ ਹੋਟਲ ਪੰਜਾਬ ਵਿੱਚ ਬੰਦ ਹੋਣ ਦੀ ਕਗਾਰ ‘ਤੇ ਹਨ।

ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀਆਂ ਇਹ ਮੰਗਾਂ ‘ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਸੜਕਾਂ ਉੱਤੇ ਉੱਤਰ ਕੇ ਸਰਕਾਰ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ। ਅਸੀਂ ਬਹੁਤ ਵਾਰ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਿੱਠੀਆਂ ਤੱਕ ਲਿਖ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ।

Share This Article
Leave a Comment