ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਦੇਸ਼ ਅੰਦਰ 24 ਮਰੀਜ਼ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੇ ਚਲਦਿਆਂ ਇਸ ਵਾਰ ਹੋਲੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਹੋਲੀ ਨਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
With alertness and safeguards, we all can help contain the outbreak of COVID-19 Novel Coronavirus. In a precautionary measure, the Rashtrapati Bhavan will not hold the traditional Holi gatherings.
— President of India (@rashtrapatibhvn) March 4, 2020
ਦੱਸ ਦਈਏ ਕਿ ਹਰ ਵਾਰ ਦੀ ਤਰ੍ਹਾਂ ਹੋਲੀ ਮਨਾਉਣ ਤੋਂ ਇਨ੍ਹਾਂ ਨੇਤਾਵਾਂ ਨੇ ਇਨਕਾਰ ਕਰ ਦਿੱਤਾ ਹੈ। ਇਸ ਦੇ ਚਲਦਿਆਂ ਰਾਸ਼ਟਰਪਤੀ ਭਵਨ ਅੰਦਰ ਪਰੰਪਰਿਕ ਹੋਲੀ ਦਾ ਸਮਾਗਮ ਨਹੀਂ ਹੋਵੇਗ।
Experts across the world have advised to reduce mass gatherings to avoid the spread of COVID-19 Novel Coronavirus. Hence, this year I have decided not to participate in any Holi Milan programme.
— Narendra Modi (@narendramodi) March 4, 2020
ਦੱਸਣਯੋਗ ਇਹ ਵੀ ਹੈ ਕਿ ਇੰਡੋਨੇਸ਼ਿਆ ਅਤੇ ਸਿੰਗਾਪੁਰ ਗਏ ਕੋਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕੀਤੇ ਗਏ ਹਨ। ਦੋਵੇਂ ਮਰੀਜ਼ਾਂ ਨੂੰ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ। ਇੱਕ ਸੈਕਟਰ – 50 ਤਾਂ ਦੂਜਾ ਸੈਕਟਰ – 22 ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਖੂਨ ਦੇ ਸੈਂਪਲ ਜਾਂਚ ਲਈ ਏਮਸ ਦਿੱਲੀ ਭੇਜ ਦਿੱਤੇ ਗਏ ਹਨ ਰਿਪੋਰਟ 24 ਘੰਟੇ ਵਿੱਚ ਆਉਣ ਦੀ ਸੰਭਾਵਨਾ ਹੈ।
Holi is a very important festival for we Indians but in the wake of Coronavirus, i have decided not to participate in any Holi Milan celebration this year.
I also appeal everyone to avoid public gatherings and take a good care of yourself & your family.
— Amit Shah (@AmitShah) March 4, 2020
ਉੱਧਰ ਦੂਜੇ ਪਾਸੇ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਸਿਹਤ ਵਿਭਾਗ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਵਿਭਾਗ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਨਵਾਂ ਸੰਕਰਮਣ ਹੈ। ਸ਼ੁਰੂਆਤੀ ਲੱਛਣ ਜਿਵੇਂ ਤੇਜ਼ ਬੁਖਾਰ, ਖਾਂਸੀ, ਅਤੇ ਸਾਹ ਲੈਣ ‘ਚ ਤਕਲੀਫ ਹੋਵੇ ਤਾਂ ਤੁਰੰਤ ਜਾਂਚ ਕਰਵਾਓ। 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤੇ ਭਾਰਤੀ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਜ਼ਰੂਰੀ ਟੈਸਟ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਵਿਭਾਗ ਨੇ ਨੈਸ਼ਨਲ ਟੋਲ ਫਰੀ ਨੰਬਰ 011 – 23978046 ਵੀ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਸਬੰਧਤ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਟਰੈਫਿਕ ਪੁਲਿਸ ਕਰੇਗੀ ਲੋਕਾਂ ਨੂੰ ਜਾਗਰੂਕ
ਜੀਐੱਮਐੱਸਐੱਚ 16 ਦੇ ਡਾਇਰੈਕਟਰ ਜੀ ਦੀਵਾਨ ਨੇ ਇਸ ਸਬੰਧੀ ਯੂਟੀ ਪੁਲਿਸ ਨੂੰ ਇੱਕ ਪੱਤਰ ਵੀ ਲਿਖਿਆ ਹੈ। ਇਸ ਵਿੱਚ ਵਾਇਰਸ ਨਾਲ ਸਬੰਧਤ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਟਰੈਫਿਕ ਪੁਲਿਸ ਨੂੰ ਹਰ ਚੌਕ ਜਾਂ ਚੁਰਾਹੇ ‘ਤੇ ਲਾਉਡਸਪੀਕਰ ਜ਼ਰੀਏ ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ ਦੇਣ ਨੂੰ ਕਿਹਾ ਹੈ, ਤਾਂਕਿ ਲੋਕ ਜਾਗਰੂਕ ਹੋਣ ਅਤੇ ਸਾਵਧਾਨੀ ਵਰਤਣ। ਟਰੈਫਿਕ ਪੁਲਿਸ 03 ਮਾਰਚ ਤੋਂ ਲੈ ਕੇ 31 ਮਾਰਚ ਤੱਕ ਕੋਰੋਨਾਵਾਇਰਸ ਨੂੰ ਲੈ ਕੇ ਜਾਗਰੂਕਤਾ ਅਭਿਆਨ ਵੀ ਚਲਾਏਗੀ।
ਬਚਾਅ ਦੇ ਉਪਾਅ
-ਕਿਸੇ ਨੂੰ ਖੰਘ , ਜੁਕਾਮ , ਬੁਖਾਰ ਹੈ ਤਾਂ ਉਸਤੋਂ ਦੂਰੀ ਬਣਾਏ ਰੱਖੋ
-ਹੱਥਾਂ ਨੂੰ ਸਾਫ਼ ਕਰਨ ਲਈ ਸੈਨਿਟਾਇਜ਼ਰ ਜਾ ਸਾਬਣ ਅਤੇ ਪਾਣੀ ਦੀ ਵਰਤੋ ਕਰੋ
-ਭੀੜ ਵਾਲੀ ਥਾਵਾਂ ‘ਤੇ ਨਾਂ ਜਾਓ
-ਹੱਥ ਮਿਲਾਉਣ ਦੀ ਥਾਂ ਨਮਸਤੇ ਜਾਂ ਸਤ ਸ੍ਰੀ ਅਕਾਲ ਬੁਲਾਓ
-ਛਿੱਕਣ ਅਤੇ ਖੰਘਨ ਦੌਰਾਨ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਜਾਂ ਰੂਮਾਲ ਨਾਲ ਢੱਕੋ
-ਜੇਕਰ ਸਰਦੀ ਅਤੇ ਫਲੂ ਦੇ ਲੱਛਣਾਂ ਤੋਂ ਪਰੇਸ਼ਾਨ ਹੋ ਤਾਂ ਡਾਕਟਰ ਨੂੰ ਮਿਲੋ। ਅਜਿਹੀ ਹਾਲਤ ਵਿੱਚ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਇੰਫੈਕਸ਼ਨ ਤੋਂ ਬਚਾਉਣ ਲਈ ਲੋਕਾਂ ਦੇ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ
-ਜਾਨਵਰਾਂ ਦੇ ਸਿੱਧੇ ਸੰਪਰਕ ਵਿੱਚ ਆਉਣੋਂ ਬਚੋ
Coronavirus के प्रति भारत ने हर संभव एहतियाती कदम उठाये हैं। मैं सभी से अनुरोध करता हूं कि इससे बचाव के लिए आप बताये गये सभी उपाय अवश्य करें।
इसके कुछ उपाय बहुत ही सरल हैं, जैसे नियमित अपने हाथों को धोना, अपने मुँह, नाक व आँख को ना छूना और इसके लक्षण दिखने पर तुरंत इलाज करवाना। pic.twitter.com/j1aEzpubMF
— Amit Shah (@AmitShah) March 4, 2020