ਅੱਜਕਲ੍ਹ ਭੱਜ ਦੌੜ ਦੀ ਜ਼ਿੰਦਗੀ ਵਿੱਚ ਵਿਅਕਤੀ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਹੀ ਆਪਣੀ ਮਿਹਨਤ ਦੀ ਕਮਾਈ ਡਾਕਟਰਾਂ ਦੇ ਹਵਾਲੇ ਕਰ ਰਿਹਾ ਹੈ। ਬੇਸ਼ੱਕ ਅਸੀਂ ਜੀਵਨ ‘ਚ ਕੰਮ ਨੂੰ ਬਹੁਤ ਅਹਿਮੀਅਤ ਦਿੰਦੇ ਹਾਂ ਉੱਥੇ ਹੀ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ।
ਦਾਦੀ ਮਾਂ ਦੇ ਨੁਸਖੇ ਤਾਂ ਸਭ ਨੂੰ ਯਾਦ ਹੀ ਹੋਣੇ ਨੇ ਜੇ ਇਹਨਾਂ ‘ਚੋਂ ਗੱਲ ਕਰੀਏ ਤੁਲਸੀ ਦੀ ਤਾਂ ਇਹ ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ ਇਹ ਸੰਕਰਮਣ ਤੋਂ ਬਚਾਅ ਵਿੱਚ ਮੱਦਦ ਕਰਦੀ ਹੈ।
ਆਓ ਪੜ੍ਹਦੇ ਹਾਂ ਇਸ ਦੇ ਅਸਰਦਾਰ ਨੁਸਖੇ –
ਸਰਦੀ ਜ਼ੁਕਾਮ
ਮੌਸਮ ਵਿੱਚ ਬਦਲਾਅ ਕਾਰਨ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਅਦਰਕ, ਤੁਲਸੀ ਅਤੇ ਪੁਦੀਨੇ ਦਾ ਕਾੜ੍ਹਾ ਲਾਭਦਾਇਕ ਹੁੰਦਾ ਹੈ। ਤੁਲਸੀ ਦੀ ਪੱਤੇ ਤੋਂ ਬਣੇ ਕਾੜ੍ਹੇ ਵਿੱਚ ਚੁਟਕੀ ਭਰ ਸੇਂਧਾ ਨਮਕ ਮਿਲਾ ਕੇ, ਪੀਣ ਨਾਲ ਜ਼ੁਕਾਮ ਛੇਤੀ ਹੀ ਠੀਕ ਹੋ ਜਾਂਦਾ ਹੈ।
ਚਿਹਰੇ ਦੀ ਚਮਕ ਵਧਾਏ ਤੁਲਸੀ
ਤੁਲਸੀ ਨਾਲ ਚਿਹਰੇ ਦੀ ਸੁੰਦਰਤਾ ਵਿੱਚ ਨਿਖਾਰ ਆਉਂਦਾ ਹੈ। ਤੁਲਸੀ ਦੀਆਂ ਪੱਤੀਆਂ ਦਾ ਰਸ ਕੱਢੋ ਫਿਰ ਬਰਾਬਰ ਮਾਤਰਾ ਵਿੱਚ ਨਿੰਬੂ ਦਾ ਰਸ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ।
ਦਿਲ ਦੇ ਰੋਗ
ਜਿਨ੍ਹਾਂ ਨੂੰ ਦਿਲ ਦੇ ਰੋਗ ਹਨ ਜਾਂ ਜਿਨ੍ਹਾਂ ਦਾ ਕੋਲੇਸਟਰਾਲ ਵਧਿਆ ਹੋਇਆ ਹੈ। ਉਨ੍ਹਾਂ ਨੂੰ ਰੋਜ਼ ਤੁਲਸੀ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ। ਤੁਲਸੀ ਅਤੇ ਹਲਦੀ ਦੇ ਪਾਣੀ ਦਾ ਸੇਵਨ ਕਰਨ ਨਾਲ ਕੋਲੇਸਟਰਾਲ ਨਿਯੰਤਰਿਤ ਰਹਿੰਦਾ ਹੈ।
ਡਿਪ੍ਰੈਸ਼ਨ ਦੂਰ ਕਰੇ ਤੁਲਸੀ ਦੀ ਚਾਹ
ਤੁਲਸੀ ਨੂੰ ਜੜੀ ਬੂਟੀਆਂ ਦੀ ਰਾਣੀ ਕਿਹਾ ਜਾਂਦਾ ਹੈ ਅਤੇ ਇਹ ਜੀਵਨ ਲਈ ਅੰਮ੍ਰਿਤ ਹੈ। ਤੁਲਸੀ ਵਿੱਚ ਐਂਟੀ ਬਾਇਓਟਿਕ ਗੁਣ ਹੋ ਕਾਰਨ ਇਸ ਦੀ ਚਾਹ ਡਿਪ੍ਰੈਸ਼ਨ ਦੂਰ ਕਰਨ ਵਿੱਚ ਕਾਫ਼ੀ ਸਹਾਇਕ ਹੁੰਦੀ ਹੈ। ਤੁਲਸੀ ਦੀ ਚਾਹ ਤਿਆਰ ਕਰਨ ਲਈ ਤੁਲਸੀ ਦੇ ਪੱਤੇ , ਅਦਰਕ ਅਤੇ ਕਾਲੀ ਮਿਰਚ ਦਾ ਇਸਤੇਮਾਲ ਕਰੋ।