ਰੋਜ਼ਾਨਾ 30 ਮਿੰਟ ਦੀ ਸਾਈਕਲਿੰਗ ਤੁਹਾਡੀ ਫਿਟਨੈੱਸ ਨੂੰ ਦੇਵੇਗੀ ਰਫਤਾਰ, ਜਾਣੋ ਹੋਰ ਜ਼ਬਰਦਸਤ ਫਾਇਦੇ

TeamGlobalPunjab
3 Min Read

ਨਿਊਜ਼ ਡੈਸਕ: ਜੇਕਰ ਤੁਸੀਂ ਫਿੱਟ ਰਹਿਣ ਲਈ ਜਾਂ ਭਾਰ ਘਟਾਉਣ ਲਈ ਵਰਕਆਊਟ ਕਰਦੇ ਹੋ ਤਾਂ ਇਸ ਵਿੱਚ ਸਾਈਕਲਿੰਗ ਜ਼ਰੂਰ ਸ਼ਾਮਲ ਕਰੋ। ਹਰ ਰੋਜ਼ ਸਾਈਕਲਿੰਗ ਕਰਨ ਦੇ ਕਈ ਜ਼ਬਰਦਸਤ ਫ਼ਾਇਦੇ ਹਨ। ਯੋਗ ਅਤੇ ਐਕਰਸਾਈਜ਼ ਦੀ ਤਰ੍ਹਾਂ ਸਾਈਕਲਿੰਗ ਕਰਨਾ ਵੀ ਇਕ ਫਿਜ਼ੀਕਲ ਐਕਟੀਵਿਟੀ ਹੈ, ਜਿਸ ਨਾਲ ਦਿਲ ਅਤੇ ਫੇਫੜੇ ਦੋਵੇਂ ਸਿਹਤਮੰਦ ਰਹਿੰਦੇ ਹਨ। ਸਿਰਫ ਇੰਨਾ ਹੀ ਨਹੀਂ ਸਵੇਰ ਦੇ ਸਮੇਂ ਸਾਈਕਲਿੰਗ ਕਰਨ ਨਾਲ ਸਰੀਰ ‘ਚ ਦਿਨ ਭਰ ਐਨਰਜੀ ਬਣੀ ਰਹਿੰਦੀ ਹੈ ਤੇ ਰਾਤ ਨੂੰ ਬਹੁਤ ਚੰਗੀ ਨੀਂਦ ਆਉਂਦੀ ਹੈ।

ਸਿਹਤਮੰਦ ਚਮੜੀ

ਕੁਝ ਘੰਟੇ ਸਾਈਕਲਿੰਗ ਕਰਨ ਨਾਲ ਬਲੱਡ ਸੈੱਲ ਅਤੇ ਸਕਿਨ ਵਿੱਚ ਆਕਸੀਜਨ ਦੀ ਪੂਰਤੀ ਹੋਣ ਦੇ ਨਾਲ ਚਮੜੀ ਸਿਹਤਮੰਦ ਹੋ ਜਾਂਦੀ ਹੈ ਤੇ ਗਲੋ ਕਰਦੀ ਹੈ।

ਚੰਗੀ ਨੀਂਦ

ਜੇਕਰ ਤੁਸੀਂ ਸਵੇਰੇ-ਸਵੇਰੇ ਕੁਝ ਦੇਰ ਤੱਕ ਸਾਈਕਲਿੰਗ ਕਰਦੇ ਹੋ ਤਾਂ ਰਾਤ ਨੂੰ ਤੁਹਾਨੂੰ ਚੰਗੀ ਨੀਂਦ ਆਵੇਗੀ। ਵੈਸੇ ਤਾਂ ਸਵੇਰੇ-ਸਵੇਰੇ ਸਾਈਕਲ ਚਲਾਉਣ ਨਾਲ ਤੁਹਾਨੂੰ ਥੋੜ੍ਹੀ ਥਕਾਵਟ ਮਹਿਸੂਸ ਹੋ ਸਕਦੀ ਹੈ, ਪਰ ਇਹ ਕੁਝ ਸਮੇਂ ਲਈ ਹੀ ਹੋਵੇਗੀ। ਉਸ ਤੋਂ ਬਾਅਦ ਸਾਰਾ ਦਿਨ ਚੁਸਤੀ ਭਰਿਆ ਰਹੇਗਾ।

ਬਿਮਾਰੀਆਂ ਤੋਂ ਰਹੋਗੇ ਦੂਰ

ਸਾਈਕਲ ਚਲਾਉਣ ਨਾਲ ਸਰੀਰ ਦੇ ਇਮਿਊਨ ਸੈੱਲ ਜ਼ਿਆਦਾ ਐਕਟਿਵ ਰਹਿੰਦੇ ਹਨ ਤੇ ਅਜਿਹੇ ਵਿੱਚ ਵਿਅਕਤੀ ਘੱਟ ਬਿਮਾਰ ਹੁੰਦਾ ਹੈ।

ਵਧੇਗੀ ਯਾਦਦਾਸ਼ਤ

ਸਾਈਕਲਿੰਗ ਕਰਨ ਵਾਲਿਆਂ ਦੇ ਦਿਮਾਗੀ ਸੈੱਲ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀ ਮੈਮਰੀ ਆਮ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਸਾਈਕਲਿੰਗ ਕਰਨ ਨਾਲ ਸਰੀਰ ‘ਚ ਨਵੇਂ ਦਿਮਾਗੀ ਸੈੱਲ ਵੀ ਬਣਦੇ ਰਹਿੰਦੇ ਹਨ।

ਦਿਲ ਰਹਿੰਦਾ ਹੈ ਸਿਹਤਮੰਦ

ਸਾਈਕਲਿੰਗ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ, ਕਿਉਂਕਿ ਇਸ ਨਾਲ ਪੂਰੇ ਸਰੀਰ ਵਿਚ ਖੂਨ ਦਾ ਵਹਾਅ ਸਹੀ ਤਰੀਕੇ ਨਾਲ ਹੁੰਦਾ ਹੈ।

ਵਜ਼ਨ ਘਟਾਉਣ ‘ਚ ਮਦਦਗਾਰ

ਨਿਯਮਤ ਰੂਪ ਨਾਲ ਸਾਈਕਲਿੰਗ ਵਰਗੀ ਐਕਸਾਈਜ਼ ਕਰਨ ਨਾਲ ਸਰੀਰ ‘ਚ ਕੈਲਰੀ ਅਤੇ ਫੈਟ ਘੱਟ ਕਰਨ ਵਿੱਚ ਸਹਾਇਤਾ ਮਿਲਦੀ ਹੈ। ਜਿਸ ਨਾਲ ਵਜ਼ਨ ਨਹੀਂ ਵੱਧਦਾ ਅਤੇ ਫਿੱਗਰ ਸ਼ੇਪ ਵਿੱਚ ਰਹਿੰਦੀ ਹੈ।

ਫੇਫੜੇ ਹੁੰਦੇ ਨੇ ਮਜ਼ਬੂਤ

ਸਾਈਕਲਿੰਗ ਕਰਨ ਵੇਲੇ ਤੁਸੀਂ ਆਮ ਦੇ ਮੁਕਾਬਲੇ ਡੂੰਘੇ ਸਾਹ ਲੈਂਦੇ ਹੋ, ਜਿਸ ਕਾਰਨ ਸਰੀਰ ਵਿਚ ਜ਼ਿਆਦਾ ਆਕਸੀਜਨ ਜਾਂਦੀ ਹੈ। ਇਸ ਦੇ ਚਲਦਿਆਂ ਸਰੀਰ ‘ਚ ਖੂਨ ਦਾ ਵਹਾਅ ਵਧ ਜਾਂਦਾ ਹੈ ਤੇ ਨਾਲ ਹੀ ਫੇਫੜਿਆਂ ਦੇ ਅੰਦਰ ਤੇਜ਼ੀ ਨਾਲ ਹਵਾ ਅੰਦਰ ਤੇ ਬਾਹਰ ਹੁੰਦੀ ਹੈ। ਇਸ ਨਾਲ ਫੇਫੜਿਆਂ ਦੀ ਸ਼ਮਤਾ ‘ਚ ਵੀ ਸੁਧਾਰ ਹੁੰਦਾ ਹੈ ਤੇ ਫੇਫੜਿਆਂ ‘ਚ ਮਜ਼ਬੂਤੀ ਆਉਂਦੀ ਹੈ।

Share This Article
Leave a Comment