ਅਸੀ ਸਾਰੇ ਆਪਣੀ ਜ਼ਿੰਦਗੀ ਵਿੱਚ ਇੱਕ ਰੁਟੀਨ ਦੀ ਪਾਲਣਾ ਕਰਦੇ ਹਾਂ ਚਾਹੇ ਉਹ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀ ਹੋਣ ਜਾਂ ਪੇਸ਼ੇਵਰ ਜਾਂ ਫਿਰ ਇੱਕ ਗ੍ਰਿਹਣੀ ਹੀ ਕਿਉਂ ਨਾ ਹੋਵੇ ਹਰ ਕਿਸੇ ਦੇ ਕੋਲ ਸਾਰਾ ਦਿਨ ਵਿਅਸਤ ਰਹਿਣ ਲਈ ਕੋਈ ਨਾ ਕੋਈ ਕੰਮ ਜ਼ਰੂਰ ਹੁੰਦਾ ਹੈ।
ਹਾਲਾਂਕਿ, ਤੁਹਾਨੂੰ ਲਗਾਤਾਰ ਇਸ ਦਿਨਚਰਿਆ ‘ਚ ਬਦਲਾਵ ਵੀ ਕਰਨੇ ਪੈਂਦੇ ਹਨ ਕਿਉਂਕਿ ਇੱਕ ਤਰ੍ਹਾਂ ਦੀ ਜ਼ਿੰਦਗੀ ਤੋਂ ਅੱਕਦਾ। ਇੱਥੋਂ ਤੱਕ ਕਿ ਇੱਕ ਹੀ ਤਰ੍ਹਾਂ ਦੇ ਕੰਮ ‘ਚ ਤੁਹਾਨੂੰ ਖੁਸ਼ੀ ਮਿਲਣੀ ਵੀ ਘਟ ਜਾਂਦੀ ਹੈ। ਜਦੋਂ ਵੀ ਅਜਿਹੀ ਹਾਲਤ ਆਵੇ ਤਾਂ ਬਦਲਾਵ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਜੀਵਨ ਬਦਲਣਾ ਹੋਵੇਗਾ, ਸਗੋਂ ਥੋੜੇ ਜਿਹੇ ਪਰਿਵਰਤਨ ਨਾਲ ਵੀ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ।
ਇਸ ਲਈ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਖੁਸ਼ੀ ਲੱਭਣ ਲਈ ਤੁਹਾਨੂੰ ਬਦਲਾਅ ਦੀ ਜ਼ਰੂਰਤ ਕਿਉਂ ਹੈ। ਇਸਦੇ ਪਿੱਛੇ ਕਈ ਤਰ੍ਹਾਂ ਦੀਆਂ ਵਜ੍ਹਾਂ ਹਨ ਜਿਸ ਵਾਰੇ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ
ਖੁਸ਼ੀਆਂ ਨੂੰ ਨਵਾਂ ਨਜ਼ਰੀਆ ਮਿਲਦਾ ਹੈ
ਜੇਕਰ ਤੁਸੀ ਨਵੀਆਂ ਚੀਜਾਂ ਨੂੰ ਨਹੀਂ ਅਜ਼ਮਾਓਗੇ ਤਾਂ ਤੁਹਾਨੂੰ ਖੁਸ਼ੀਆਂ ਦੇ ਨਵੇਂ ਦਰਿਆ ਕਿਵੇਂ ਮਿਲਣਗੇ ? ਜ਼ਿੰਦਗੀ ਵਿੱਚ ਖੁਸ਼ੀਆਂ ਸਿਰਫ ਇੱਕ ਹੀ ਚੀਜ਼ ਤੱਕ ਸੀਮਤ ਨਹੀਂ ਹਨ। ਇਹ ਕਈ ਤਰੀਕਿਆਂ ਨਾਲ ਆ ਸਕਦੀਆਂ ਹਨ ਤੇ ਤੁਸੀ ਬਦਲਾਅ ਦੇ ਨਾਲ ਇਸ ਨੂੰ ਸਭ ਤੋਂ ਉੱਤਮ ਵੀ ਬਣਾ ਸਕਦੇ ਹੋ। ਹਰ ਦਿਨ ਇੱਕ ਹੀ ਕੰਮ ਕਰਨ ਨਾਲ ਜ਼ਿੰਦਗੀ ‘ਚ ਬੋਰੀਅਤ ਵੀ ਆ ਜਾਂਦੀ ਹੈ। ਤੁਸੀ ਇੱਕ ਹੀ ਕੰਮ ਕਰਨ ਨਾਲ ਸੁਸਤ ਹੋ ਜਾਂਦੇ ਹੋ ਤੇ ਕੰਮ ਵੀ ਅਕਾਊ ਲੱਗਣ ਲਗਦਾ ਹੈ। ਬਦਲਾਅ ਨਾਲ ਤੁਸੀ ਚੰਗਾ ਮਹਿਸੂਸ ਕਰੋਗੇ ਤੇ ਖੁਸ਼ ਵੀ ਰਹੋਗੇ ।
ਬਦਲਾਅ ਲਿਆਉਣ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਤੁਹਾਡੇ ਜੀਵਨ ਨੂੰ ਬੇਹੱਦ ਰੋਮਾਂਚਕ ਬਣਾ ਦਿੰਦਾ ਹੈ। ਇਸ ਉਤਸ਼ਾਹ ਨਾਲ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਖੁਸ਼ੀਆਂ ਆਉਂਦੀਆਂ ਹਨ। ਜਿਸ ਦੇ ਨਾਲ ਤੁਸੀ ਜੀਵਨ ਵਿੱਚ ਅੱਗੇ ਵਧਦੇ ਹੋ ਤੇ ਹਰ ਕਦਮ ‘ਤੇ ਊਰਜਾਵਾਨ ਅਤੇ ਉਤਸ਼ਾਹ ਨਾਲ ਭਰਿਆ ਮਹਿਸੂਸ ਕਰਦੇ ਹੋ।
ਜ਼ਿੰਦਗੀ ‘ਚ ਬਦਲਾਅ ਤਾਂ ਹੋਣੇ ਹੀ ਨੇ
ਚਾਹੇ ਤੁਸੀ ਕਿੰਨੀ ਵੀ ਕੋਸ਼ਿਸ਼ ਕਰ ਲਵੋ ਤੁਸੀ ਆਪਣੀ ਜ਼ਿੰਦਗੀ ਨੂੰ ਰੋਕ ਨਹੀਂ ਸਕਦੇ ਜਾਂ ਉਸ ਨੂੰ ਇੱਕੋ ਜਿਹਾ ਨਹੀਂ ਰੱਖ ਸਕਦੇ। ਸਮੇਂ ਦੇ ਨਾਲ ਆਪਣੇ ਆਪ ਬਦਲਾਅ ਵੀ ਆਉਂਦੇ ਹਨ ਇਸ ਲਈ ਚੰਗਾ ਇਹੀ ਹੈ ਕਿ ਅਸੀ ਬਦਲਾਅ ਦੇ ਇਸ ਵਿਚਾਰ ਨੂੰ ਬਦਲਣਾ ਸ਼ੁਰੂ ਕਰ ਦੇਈਏ ਕਿਉਂਕਿ ਅਸੀ ਬਦਲਾਅ ਨੂੰ ਖੁਸ਼ੀਆਂ ਨਾਲ ਵੀ ਭਰ ਸਕਦੇ ਹਾਂ।