ਪੋਰਟ ਆਫ਼ ਪ੍ਰਿੰਸ : ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ( Jovenel Moïse ) ਦਾ ਕਤਲ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕੀਤਾ। ਹੈਤੀ ਦੇ ਪ੍ਰਧਾਨਮੰਤਰੀ ਕਲਾਡ ਜੋਸੇਫ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰ ਦੀ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ , ਕੁੱਝ ਅਣਪਛਾਤੇ ਲੋਕ, ਜਿਨ੍ਹਾਂ ‘ਚੋਂ ਕੁੱਝ ਸਪੈਨਿਸ਼ ਵਿੱਚ ਗੱਲ ਕਰ ਰਹੇ ਸਨ, ਉਨ੍ਹਾਂ ਨੇ ਰਾਸ਼ਟਰਪਤੀ ਦੇ ਨਿੱਜੀ ਨਿਵਾਸ ‘ਤੇ ਹਮਲਾ ਕਰ ਦਿੱਤਾ ਅਤੇ ਹੈਡ ਆਫ ਸਟੇਟ ਨੂੰ ਭਿਆਨਕ ਤਰੀਕੇ ਨਾਲ ਜਖ਼ਮੀ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਪਤਨੀ ਨੂੰ ਵੀ ਗੋਲੀ ਲੱਗੀ ਹੈ ਪਰ ਉਨ੍ਹਾਂ ਦੀ ਜਾਨ ਬਚ ਗਈ ।
The president of Haiti, @moisejovenel, has been assassinated by a team of commandos who attacked his home in the hills above Port-au-Prince. Pray for #Haiti and its people. pic.twitter.com/SiWNIwtxm8
— Michael Deibert (@michaelcdeibert) July 7, 2021