ਹਮਲੇ ਤੋਂ ਬਾਅਦ ਗੁਰੂ ਰੰਧਾਵਾ ਦਾ ਵੱਡਾ ਬਿਆਨ, ਕੈਨੇਡਾ ‘ਚ ਕਦੇ ਨਹੀਂ ਕਰਨਗੇ ਸ਼ੋਅ ?

TeamGlobalPunjab
3 Min Read

ਪੰਜਾਬੀ ਗਾਣਿਆਂ ਨਾਲ ਦੁਨੀਆ ਦਾ ਦਿਲ ਜਿੱਤਣ ਵਾਲੇ ਗਾਇਕ ਗੁਰੂ ਰੰਧਾਵਾ ਦਾ ਜਾਦੂ ਦੇਸ਼ਾਂ ਵਿਦੇਸ਼ਾਂ ‘ਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬੀ ਗਾਣਿਆਂ ਤੋਂ ਬਾਅਦ ਬਾਲੀਵੁੱਡ ‘ਚ ਗਾਣੇ ਗਾ ਕੇ ਦੇਸ਼ਭਰ ‘ਚ ਨਾਮ ਕਮਾਉਣ ਵਾਲੇ ਰੰਧਾਵਾ ਨੇ ਇਨ੍ਹੀ ਦਿਨੀ ਕੈਨੇਡਾ ਦੇ ਟੂਰ ‘ਤੇ ਸ਼ੋਅ ਲਗਾ ਰਹੇ ਸਨ। ਜਿਸ ਦੌਰਾਨ ਐਤਵਾਰ ਨੂੰ ਕੈਨੇਡਾ ਦੇ ਵੈਨਕੂਵਰ ਵਿਖੇ ਸ਼ੋਅ ਕਰਨ ਗਏ ਗੁਰੂ ਰੰਧਾਵਾ ‘ਤੇ ਕਿਸੇ ਵਿਅਕਤੀ ਨੇ ਹਮਲਾ ਕਰ ਦਿੱਤਾ। ਜਿਸ ਦੀ ਪੁਸ਼ਟੀ ਬੀਤੇ ਦਿਨੀਂ ਗੁਰੂ ਰੰਧਾਵਾ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕੀਤੀ। ਹਮਲੇ ਤੋਂ ਬਾਅਦ ਗੁਰੂ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ ਪਰ ਉਨ੍ਹਾਂ ਦੀ ਅੱਖ ਦੇ ਭਰਵੱਟੇ ‘ਤੇ ਚਾਰ ਟਾਂਕੇ ਲੱਗੇ ਹਨ।

ਗੁਰੂ ਹੁਣ ਭਾਰਤ ਵਾਪਸ ਆ ਗਏ ਹਨ ਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਇਹ ਘਟਨਾ 28 ਜੁਲਾਈ ਦੀ ਹੈ। ਜਦੋਂ ਗੁਰੂ ਵੈਨਕੂਵਰ ਵਿਖੇ ਪਰਫਾਰਮ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਨੇ ਇੱਕ ਪੰਜਾਬੀ ਫੈਨ ਨੂੰ ਸਟੇਜ ‘ਤੇ ਆਉਣੋਂ ਮਨਾ ਕੀਤਾ। ਉਹ ਵਾਰ – ਵਾਰ ਸਟੇਜ ‘ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਸਟੇਜ ਦੇ ਪਿੱਛੇ ਹਰ ਕਿਸੇ ਨਾਲ ਲੜ੍ਹਨ ਲੱਗਿਆ। ਉਹ ਲੋਕਲ ਪ੍ਰਮੋਟਰ ਸੁਰਿੰਦਰ ਸੰਘੇੜਾਂ ਨੂੰ ਜਾਣਦਾ ਸੀ ਜਿਸ ਨ੍ਹੇ ਉਸ ਨੂੰ ਉੱਥੋਂ ਹਟਾ ਦਿੱਤਾ। ਅੰਤ ‘ਚ ਜਦੋਂ ਗੁਰੂ ਨੇ ਸ਼ੋਅ ਖਤਮ ਕੀਤਾ ਤੇ ਸਟੇਜ ਤੋਂ ਜਾ ਰਹੇ ਸਨ ਉਸ ਵੇਲੇ ਉਹ ਵਿਅਕਤੀ ਆਇਆ ਅਤੇ ਉਨ੍ਹਾਂ ਦੇ ਮੂੰਹ ਤੇ ਪੰਚ ਮਾਰ ਦਿੱਤਾ ਉਨ੍ਹਾਂ ਦੇ ਮੱਥੇ ਤੋਂ ਖੂਨ ਨਿਕਲਣ ਲੱਗਾ। ਜਿਸ ਤੋਂ ਬਾਅਦ ਗੁਰੂ ਨੇ ਵਾਪਸ ਸਟੇਜ ‘ਤੇ ਜਾ ਕੇ ਅਤੇ ਲੋਕਾਂ ਨੂੰ ਵੀ ਵਿਖਾਇਆ ।

https://www.instagram.com/p/B0icoquHvhD/

ਜਾਣਕਾਰੀ ਅਨੁਸਾਰ ਉਸ ਵਿਅਕਤੀ ਦੇ ਨਾਲ ਕੁੱਝ ਹੋਰ ਲੋਕ ਵੀ ਸਨ ਅਤੇ ਜਿਹੜਾ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਸਾਰਿਆ ਨੂੰ ਪੰਚ ਮਾਰ ਰਿਹਾ ਸੀ। ਗੁਰੂ ਹੁਣ ਭਾਰਤ ਵਾਪਸ ਆ ਗਏ ਹਨ ਅਤੇ ਖਤਰੇ ਤੋਂ ਬਾਹਰ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਬਚਾ ਲਿਆ। ਉਹ ਵਾਹਿਗੁਰੂ ਗੁਰੂ ਨੂੰ ਅਰਦਾਸ ਕਰਣਗੇ ਕਿ ਉਸ ਆਦਮੀ ਨੂੰ ਸਦਬੁੱਧੀ ਦਵੇ। ਸਾਨੂੰ ਤੁਹਾਡਾ ਪਿਆਰ ਤੇ ਸਾਥ ਚਾਹੀਦਾ ਹੈ।

ਦੱਸ ਦੇਈਏ ਖਬਰਾਂ ‘ਚ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਗੁਰੂ ਦੀ ਟੀਮ ਦਾ ਕਹਿਣਾ ਹੈ ਕਿ ਹੁਣ ਉਹ ਕੈਨੇਡਾ ‘ਚ ਕਦੇ ਸ਼ੋਅ ਨਹੀਂ ਕਰਨਗੇ ਪਰ ਹਾਲੇ ਤੱਕ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।

Share this Article
Leave a comment