ਫਰਿਜ਼ਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਫਰਿਜ਼ਨੋ ਨਿਵਾਸੀ ਸੁੱਖਾ ਧਾਲੀਵਾਲ ਅਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਧਾਲੀਵਾਲ 76 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਸਨਸਾਰ ਨੂੰ ਅਲਵਿਦਾ ਆਖ ਗਏ। ਉਹ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ।
ਉਹਨਾਂ ਪਿਛਲਾ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹਨਾਂ ਦੀ ਸਮਾਜਸੇਵੀ ਧੀ ਸ਼ਗਨ ਕੌਰ ਵੜੈਂਚ ਨੇ ਭਰੇ ਮਨ ਨਾਲ ਦੱਸਿਆ ਕਿ ਡੈਡ ਦੇ ਇਸ ਤਰਾਂ ਤੁਰ ਜਾਣ ਨਾਲ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਡੈਡ ਦੀ ਸਖ਼ਤ ਮਿਹਨਤ ਸਦਕੇ ਧਾਲੀਵਾਲ ਪਰਿਵਾਰ ਇਸ ਮੁਕਾਮ ਤੱਕ ਪਹੁੰਚਿਆ ਹੈ।
ਸਵ. ਸੁਖਦੇਵ ਸਿੰਘ ਦਾ ਫਿਊਨਰਲ 12 ਸਤੰਬਰ ਦਿਨ ਐਂਤਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਮ ਫਾਉਲਰ (4800 E Clayton Ave, Fowler Ca 93625) ਵਿਖੇ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ ਅਤੇ ਉਪਰੰਤ ਭੋਗ ਗੁਰਦਵਾਰਾ ਅਨੰਦਗੜ ਸਹਿਬ ਕਰਮਨ (680 S Vineland Ave, Kerman Ca 93630) ਵਿਖੇ ਪਵੇਗਾ । ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ ਸੁੱਖਾ ਧਾਲੀਵਾਲ (559) 394-3701 , ਜਗਸੀਰ ਸਿੰਘ ਧਾਲੀਵਾਲ (559)- 408-4271 ਜਾ ਗੁਰਤੇਜ ਸਿੰਘ ਧਾਲੀਵਾਲ (559) 908-5351