ਨਿਊਜ਼ ਡੈਸਕ: ਐਮਾਜ਼ੋਨ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ ਚਾਰ ਸਹੇਲੀਆਂ ਦੀ ਕਹਾਣੀ ਫੋਰ ਮੋਰ ਸ਼ੋਟਸ ਪਲੀਜ਼! ਨੇ ਆਪਣੇ ਨਵੇਂ ਸੀਜ਼ਨ ਦੇ ਨਾਲ ਵਾਪਸੀ ਕਰ ਲਈ ਹੈ ਜੋ 17 ਅਪ੍ਰੈਲ 2020 ਤੋਂ ਵਿਸ਼ੇਸ਼ ਰੂਪ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਸਟਰੀਮ ਹੋਵੇਗਾ। ਹੁਣ ਇਸ ਸੀਰੀਜ਼ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
ਸਯਾਨੀ ਗੁਪਤਾ, ਕੀਰਤੀ ਕੁਲਹਾਰੀ, ਬਾਨੀ ਜੇ, ਮਾਨਵੀ ਗਗਰੂ, ਲਿਸਾ ਰੇ, ਪ੍ਰਤੀਕ ਬੱਬਰ, ਮਿਲਿੰਦ ਸੋਮਣ ਮੁੱਖ ਭੂਮਿਕਾ ਵਿੱਚ ਹਨ। ਸ਼ੋਅ ਦਾ ਨਿਰਮਾਣ ਪ੍ਰੀਤੀਸ਼ ਨੰਦੀ ਕੰਮਿਉਨਿਕੇਸ਼ੰਸ ਲਿਮਿਟੇਡ ਦੁਆਰਾ ਕੀਤਾ ਗਿਆ ਹੈ ਅਤੇ ਇਸ ਸੀਜ਼ਨ ਦਾ ਨਿਰਦੇਸ਼ਨ ਨੁਪੁਰ ਅਸਥਾਨਾ ਨੇ ਕੀਤਾ ਹੈ।
the ladies are all set for round two💃🏻 @4moreshotspls season 2 trailer out now!
🎥: https://t.co/GM93UADbqv#FourMoreShotsPlease @sayanigupta @bani_j @maanvigagroo @IamKirtiKulhari @PritishNandy @RangitaNandy @PritishNandyCom pic.twitter.com/OncFXqxWlj
— amazon prime video IN (@PrimeVideoIN) March 31, 2020
2019 ਦੀ ਸ਼ੁਰੁਆਤ ਵਿੱਚ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਪ੍ਰਸਾਰਿਤ ਹੋਣ ਵਾਲੀ ਇਸ ਸੀਰੀਜ਼ ਵਿੱਚ ਚਾਰ ਵੱਖ ਸੋਚ ਦੀਆਂ ਮੁਟਿਆਰਾਂ ਦੀ ਜ਼ਿੰਦਗੀ ਵਾਰੇ ਦੱਸਿਆ ਸੀ। ਇਹ ਲਡ਼ਕੀਆਂ ਮੁੰਬਈ ਵਿੱਚ ਦੋਸਤੀ, ਪਿਆਰ ਅਤੇ ਟਕੀਲਾ ਸ਼ਾਟਸ ਲਭਣ ਆਉਂਦੀਆਂ ਹਨ। ਫਾਰ ਮੋਰ ਸ਼ਾਟਸ ਪਲੀਜ! ਦਾ ਦੂਜਾ ਸੀਜ਼ਨ ਹਿੰਦੀ, ਤੇਲਗੁ ਅਤੇ ਤਮਿਲ ਸਣੇ ਕਈ ਭਾਰਤੀ ਭਾਸ਼ਾਵਾਂ ਵਿੱਚ ਸਟਰੀਮਿੰਗ ਲਈ ਉਪਲੱਬਧ ਹੋਵੇਗਾ।