ਰਵਿਦਾਸ ਗੁਰਦੁਆਰਾ ਢਾਹੁਣ ‘ਤੇ ਕੀਤਾ ਸੀ ਪ੍ਰਦਰਸ਼ਨ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੁੰਗੜਾ ਗ੍ਰਿਫਤਾਰ, ਦਲਿਤ ਭਾਈਚਾਰੇ ਵੱਲੋਂ ਐਸਐਸਪੀ ਦਫਤਰ ਘੇਰ ਕੇ ਦੇ ਤਾ ਧਰਨਾਂ ਕਰਤੀ ਹਾਏ ਹਾਏ

TeamGlobalPunjab
2 Min Read

ਨਵਾਂ ਸ਼ਹਿਰ : ਦਿੱਲੀ ਅੰਦਰ ਭਗਤ ਰਵਿਦਾਸ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਢਾਹੇ ਜਾਣ ਤੋਂ ਬਾਅਦ ਰਵਿਦਾਸ ਭਾਈਚਾਰੇ ਅੰਦਰ ਇਸ ਕਦਰ ਰੋਸ ਫੈਲ ਗਿਆ ਕਿ ਇਸ ਦਾ ਅਸਰ ਪੰਜਾਬ ਅੰਦਰ ਵੀ ਦੇਖਣ ਨੂੰ ਮਿਲ ਰਿਹੈ। ਇਸ ਸਬੰਧੀ ਲੰਘੀ 12 ਅਗਸਤ ਵਾਲੇ ਦਿਨ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੌਰਾਨ ਬਹੁਜਨ ਸਮਾਜ ਪਾਰਟੀ ਨਾਲ ਸਬੰਧਤ ਇੱਥੋਂ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੁੰਗੜਾ ‘ਤੇ ਭਗਵਾਨ ਸ੍ਰੀ ਰਾਮ , ਕ੍ਰਿਸ਼ਨ ਜੀ ਅਤੇ ਸੀਤਾ ਮਾਤਾ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ਦੇ ਦੋਸ਼ ਲੱਗੇ ਸਨ। ਜਿਨ੍ਹਾਂ ਨੂੰ ਹੁਣ ਨਵਾਂ ਸ਼ਹਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਦੱਸ ਦਈਏ ਕਿ ਸਹੁੰਗੜਾ ਵੱਲੋਂ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ਦੇ ਦੋਸ਼ ਲੱਗਣ ਤੋਂ ਬਾਅਦ ਹਿੰਦੂ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ ਤੇ ਲੋਕ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਸਹੁੰਗੜਾ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ।  ਇਸ ਦੌਰਾਨ ਸ਼ੁੱਕਰਵਾਰ ਨੂੰ ਪੁਲਸ ਨੇ ਸ਼ਿੰਗਾਰ ਰਾਮ ਸਹੁੰਗੜਾ ਖਿਲਾਫ  ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸਹੁੰਗੜਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਇੱਧਰ ਜਿਉਂ ਹੀ ਰਵਿਦਾਸ ਭਾਈਚਾਰੇ ਨੂੰ ਸਹੁੰਗੜਾ ਦੇ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਤਾਂ ਉਹ ਇੱਕਦਮ ਭੜਕ ਪਏ ਤੇ ਉਨ੍ਹਾਂ ਨੇ ਰੋਸ਼ ਵਿਚ ਆ ਕੇ ਜਿਲ੍ਹੇ ਦੇ ਐਸਐਸਪੀ ਦਾ ਦਫਤਰ ਘੇਰ ਲਿਆ ਤੇ ਉੱਥੇ  ਜਾਮ ਲਗਾਕੇ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ ਸਹੁੰਗੜਾ ‘ਤੇ ਇਸ ਤੋਂ ਇਲਾਵਾ ਲੋਕਾਂ ਨੂੰ ਨਜਾਇਜ਼ ਹਥਿਆਰ ਰੱਖਣ ਲਈ ਪ੍ਰੇਰਨਾਂ ਦਿੰਦਾ ਹੋਇਆ ਬਿਆਨ ਦੇਣ ਦੇ ਵੀ ਇਲਜ਼ਾਮ ਲੱਗੇ ਸਨ।

Share this Article
Leave a comment