ਕੋਰੋਨਾ ਪਾਜ਼ਿਟਿਵ ਰੇਲਵੇ ਦੇ ਸੀਨੀਅਰ ਅਧਿਕਾਰੀ ਦੀ ਲੁਧਿਆਣਾ ਦੇ ਹਸਪਤਾਲ ‘ਚ ਮੌਤ

TeamGlobalPunjab
1 Min Read

ਫਿਰੋਜ਼ਪੁਰ: ਫਿਰੋਜ਼ਪੁਰ ਦੇ ਸੀਨੀਅਰ ਡਿਵਿਜ਼ਨ ਮੈੈਕੇੇਨਿਕਲ ਇੰਜੀਨੀਅਰ ( DME ) ਰਾਜਕੁਮਾਰ ਦੀ ਕੋਵਿਡ 19 ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਮੌਤ ਹੋ ਗਈ। 45 ਸਾਲਾ ਦੇ ਡੀਐਮਈ ਰਾਜ ਕੁਮਾਰ ਨੂੰ 10 ਜੂਨ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ 12 ਜੂਨ ਨੂੰ ਉਨ੍ਹਾਂ ਦਾ ਕੋਵਿਡ-19 ਦਾ ਸੈਂਪਲ ਲਿਆ ਗਿਆ ਅਤੇ 14 ਜੂਨ ਨੂੰ ਸੈਂਪਲ ਦੀ ਰਿਪੋਰਟ ਪਾਜ਼ਿਟਿਵ ਆਈ ਸੀ, ਸੈਂਪਲ ਰਿਪੋਰਟ ਪਾਜ਼ਿਟਿਵ ਆਉਣ ਦੇ ਦੋ ਦਿਨ ਬਾਅਦ 16 ਜੂਨ ਦੀ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ।

ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਇਹ ਦੂੱਜੇ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਕੋਰੋਨਾ ਪਾਜ਼ਿਟਿਵ ਆਉਣ ‘ਤੇ DME ਰਾਜ ਕੁਮਾਰ ਘਬਰਾ ਗਏ ਸਨ , ਜਿਸਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸਦੇ ਨਾਲ ਹੀ ਮੱਖੂ ਦੇ ਪਿੰਡ ਸੂਦਾ ਵਿੱਚ ਮੰਗਲਵਾਰ ਨੂੰ ਇੱਕ ਪੁਲਿਸ ਮੁਲਾਜ਼ਮ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।

Share This Article
Leave a Comment