ਗੁਰਦਾਸਪੁਰ: ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਵਲੋਂ ਕਿਸਾਨਾਂ ਖ਼ਿਲਾਫ਼ ਬੋਲੇ ਮੰਦੇ ਭੱਦੇ ਸ਼ਬਦਾਂ ਦੇ ਵਿਰੋਧ ‘ਚ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂਆਂ ਨੇ ਅੱਜ ਮੀਟਿੰਗ ਕਰ ਕੇ ਫਤਿਹ ਜੰਗ ਬਾਜਵਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਉਹਨਾਂ ਕਿਹਾ ਕਿ ਜੇਕਰ ਬਾਜਵਾ ਨੇ ਕਿਸਾਨਾਂ ਕੋਲੋਂ ਮੁਆਫੀ ਨਾਂ ਮੰਗੀ ਅਤੇ ਆਪਣੇ ਕਹੇ ਸ਼ਬਦ ਵਾਪਸ ਨਾਂ ਲਏ ਤਾਂ ਉਹਨਾਂ ਵਲੋਂ ਹਰ ਥਾਂ ‘ਤੇ ਬਾਜਵਾ ਦਾ ਘਿਰਾਓ ਕੀਤਾ ਜਾਵੇਗਾ।
ਬੀਤੇ ਦੋ ਦਿਨ ਪਹਿਲਾ ਵਿਧਾਨ ਸਭਾ ਹਲਕਾ ਕਾਦੀਆ ਦੇ ਐਮਐਲਏ ਫਤਿਹ ਜੰਗ ਸਿੰਘ ਬਾਜਵਾ ਵਲੋਂ ਆਪਣੇ ਹਲਕੇ ‘ਚ ਲੋਕ ਦਰਬਾਰ ਲਗਾ ਕੇ ਲੋਕਾਂ ਦੀਆ ਮੁਸ਼ਕਿਲਾਂ ਸੁਣਿਆ ਜਾ ਰਹੀਆਂ ਸਨ। ਜਿਥੇ ਕਿਸਾਨਾਂ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ ਅਤੇ ਫਤਿਹ ਬਾਜਵਾ ਨਾਲ ਮੁਲਾਕਾਤ ਨਾ ਕਰਨ ਦੇਣ ਤੇ ਕਿਸਾਨਾਂ ਵਲੋਂ ਲੋਕ ਦਰਬਾਰ ਦਾ ਘਿਰਾਓ ਕੀਤਾ ਗਿਆ।
ਜਿੱਥੇ ਕਿਸਾਨਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ ਅਤੇ ਉੱਥੇ ਹੀ ਐਮਐਲਏ ਬਾਜਵਾ ਵਲੋ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ।