ਕਿਸਾਨਾਂ ਦੇ ਸਲਾਹਕਾਰ; ਕਣਕ ਕਿਸਮ ਸੁਧਾਰਕ ਤੇ ਖੇਤੀ ਮਾਹਿਰ ਹੋਏ ਸੇਵਮੁਕਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿਖੇ ਰਹਿ ਕੇ ਖੇਤੀ ਵਿਗਿਆਨ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਮਾਹਿਰ ਸੇਵਾਮੁਕਤ ਹੋਏ। ਇਹਨਾਂ ਵਿੱਚੋਂ ਯੂਨੀਵਰਸਿਟੀ ਦੇ ਪ੍ਰਸਿੱਧ ਬਾਇਓਤਕਨਾਲੋਜਿਸਟ ਡਾ. ਕੁਲਦੀਪ ਸਿੰਘ ਦੀ ਸੇਵਾ ਮੁਕਤੀ ਜ਼ਿਕਰਯੋਗ ਹੈ । ਡਾ. ਕੁਲਦੀਪ ਸਿੰਘ ਨੇ ਕਣਕ ਕਿਸਮ ਸੁਧਾਰਕ ਵਜੋਂ 1990 ਵਿੱਚ ਆਪਣਾ ਕੰਮ ਸ਼ੁਰੂ ਕੀਤਾ। 1992 ਵਿੱਚ ਉਹ ਆਈ ਆਈ ਆਰ ਆਈ ਫਿਲਪਾਈਨਜ਼ ਵਿਖੇ ਪੋਸਟ ਡਾਕਟਰਲ ਫੈਲੋ ਵਜੋਂ ਚਲੇ ਗਏ । 1999 ਤੋਂ 2007 ਤੱਕ ਉਹਨਾਂ ਨੇ ਵਜੋਂ ਮੌਲੀਕਿਊਲਰ ਜੈਨੇਸਿਸਟ ਕਾਰਜ ਕੀਤਾ । 2007 ਤੋਂ 2016 ਤੱਕ ਉਹ ਸੀਨੀਅਰ ਮੌਲੀਕਿਊਲਰ ਜੈਨੇਸਿਸਟ ਵਜੋਂ ਕਾਰਜਸ਼ੀਲ ਰਹੇ। 2010 ਤੋਂ 2015 ਤੱਕ ਉਹ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਵਜੋਂ ਕਾਰਜ ਕਰਦੇ ਰਹੇ। ਡਾ. ਕੁਲਦੀਪ ਸਿੰਘ ਮੌਜੂਦਾ ਸਮੇਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਸ ਨਵੀਂ ਦਿੱਲੀ ਵਿਖੇ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ। ਉਹਨਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਵਿਸ਼ੇ ਵਿੱਚ ਬੇਹੱਦ ਲਾਹੇਵੰਦ ਕਾਰਜ ਕੀਤਾ। ਉਹਨਾਂ 142 ਤੋਂ ਵਧੇਰੇ ਖੋਜ ਪੱਤਰ ਪ੍ਰਸਿੱਧ ਪੱਤਿਰਕਾਵਾਂ ਅਤੇ ਕਾਨਫਰੰਸਾਂ ਵਿੱਚ ਪੇਸ਼ ਕੀਤੇ। 14 ਐਮ ਐਸ ਸੀ ਦੇ ਵਿਦਿਆਰਥੀ ਅਤੇ 14 ਪੀ ਐਚਡੀ ਦੇ ਵਿਦਿਆਰਥੀ ਉਹਨਾਂ ਕੋਲੋਂ ਖੋਜ ਵਿੱਚ ਅਗਵਾਈ ਲੈ ਕੇ ਡਿਗਰੀਧਾਰੀ ਬਣੇ। ਇੱਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਸ ਦੇ ਨਿਰਦੇਸ਼ਕ ਵਜੋਂ ਡਾ. ਕੁਲਦੀਪ ਸਿੰਘ 10 ਅਗਸਤ 2021 ਤੱਕ ਕਾਰਜ ਕਰਦੇ ਰਹਿਣਗੇ।

ਇਸ ਦੇ ਨਾਲ ਹੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਤੈਨਾਤ ਐਪਰਲ ਐਂਡ ਟੈਕਸਟਾਈਲ ਵਿਸ਼ੇ ਦੇ ਮਾਹਿਰ ਅਧਿਆਪਕ ਡਾ. ਵੰਦਨਾ ਗੰਡੋਤਰਾ ਵੀ ਸੇਵਾ ਮੁਕਤ ਹੋਏ।ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਉਹਨਾਂ ਨੂੰ ਬੇਹੱਦ ਮਿਹਨਤੀ ਅਤੇ ਲਗਨ ਵਾਲੇ ਮਾਹਿਰ ਕਿਹਾ। ਡਾ. ਗੰਡੋਤਰਾ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪੇਂਡੂ ਸੁਆਣੀਆਂ ਨੂੰ ਕੱਪੜਿਆਂ ਦੀ ਸਿਲਾਈ ਦੇ ਹੁਨਰ ਤੋਂ ਜਾਣੂੰ ਕਰਵਾਉਣ ਕਰਕੇ ਬੇਹੱਦ ਮਕਬੂਲ ਸਨ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸੇਵਾ ਮੁਕਤ ਹੋਏ ਮਾਹਿਰਾਂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Share This Article
Leave a Comment