ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਗੌਹਰ ਖਾਨ ਨੇ ਕੀਤੀ ਕੋਰੋਨਾ ਗਾਈਡਲਾਈਨ ਦੀ ਉਲੰਘਣਾ

TeamGlobalPunjab
1 Min Read

ਨਿਊਜ਼ ਡੈਸਕ : – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਗੌਹਰ ਖਾਨ ਮੁਸ਼ਕਿਲਾਂ ‘ਚ ਆ ਗਈ ਹੈ। ਉਨ੍ਹਾਂ ਖ਼ਿਲਾਫ਼ ਬੀਐਮਸੀ ਨੇ ਐਫਆਈਆਰ ਦਰਜ ਕਰਵਾਈ ਹੈ। ਗੌਹਰ ਖਾਨ ਖ਼ਿਲਾਫ਼ ਇਹ ਐਫਆਈਆਰ ਕੋਰੋਨਾ ਦੀ ਗਾਈਡਲਾਈਨ ਦਾ ਉਲੰਘਣ ਕਰਨ ‘ਤੇ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ‘ਚ ਇਨੀਂ ਦਿਨੀਂ ਕੋਰੋਨਾ ਮਹਾਮਾਰੀ ਦਾ ਕਹਿਰ ਤੇਜ਼ ਹੋ ਗਿਆ ਹੈ। ਅਜਿਹੇ ‘ਚ ਸਰਕਾਰ ਨੇ ਸਾਰੇ ਜ਼ਰੂਰੀ ਇਹਤਿਆਤ ਵਰਤਣ ਦੇ ਨਿਰਦੇਸ਼ ਦਿੱਤੇ ਹਨ।

ਬਾਵਜੂਦ ਇਸ ਦੇ ਗੌਹਰ ਖਾਨ ਕੋਰੋਨਾ ਵਾਇਰਸ ਦੀਆਂ ਗਾਈਡਲਾਈਨਜ਼ ਦੀ ਪਾਲਣਾ ਨਾ ਕਰਦੇ ਹੋਏ ਆਪਣੀ ਫਿਲਮ ਦੀ ਸ਼ੂਟਿੰਗ ਲਈ ਨਿਕਲ ਗਈ, ਜਿਸ ਦੇ ਚੱਲਦਿਆਂ ਬੀਐਮਸੀ ਨੇ ਅਦਾਕਾਰਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਡੀਸੀਪੀ ਚੇਤਨਿਆ ਐਸ ਨੇ ਕੀਤੀ ਹੈ। ।

ਦਸ ਦਈਏ ਗੌਹਰ ਖ਼ਿਲਾਫ਼ ਨੂੰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਇਆ ਗਿਆ ਹੈ ਤੇ ਉਨ੍ਹਾਂ ਨੂੰ ਘਰ ‘ਚ ਰੁਕ ਕੇ ਖੁਦ ਨੂੰ ਕੁਆਰੰਟਾਈਨ ਹੋਣ ਲਈ ਕਿਹਾ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਫਿਲਮ ਦੀ ਸ਼ੂਟਿੰਗ ਲਈ ਚਲੀ ਗਈ ਜਿਸ ਤੋਂ ਬਾਅਦ ਅਦਾਕਾਰਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

Share This Article
Leave a Comment