ਭਿਵਾਨੀ : ਹਰਿਆਣਾ ਸਰਕਾਰ ਨੇ ਸੂਬੇ ਵਿੱਚ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ। ਜਿਸ ਨੂੰ ਦੇਖਦੇ ਹੋਏ ਭਿਵਾਨੀ ਜ਼ਿਲਾ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ। ਰੀਜਨਲ ਟਰਾਂਸਪੋਰਟ ਆਫਿਸਰ ਅੰਗਰੇਜ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਭਿਵਾਨੀ ਜ਼ਿਲ੍ਹੇ ਦੇ ਹਰ ਲੋਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਹੋਮ ਡਲਿਵਰੀ ਮਿਲੇਗੀ। ਵਾਹਨ ਚਾਲਕ ਘਰ ਬੈਠੇ ਆਪਣੀਆਂ ਗੱਡੀਆਂ, ਮੋਟਰਸਾਈਕਲਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਅਤੇ ਸਟਿੱਕਰ ਲਗਵਾ ਸਕਣਗੇ।
ਇਸ ਨਵੇਂ ਉਪਰਾਲੇ ਤਹਿਤ RTO ਦਫ਼ਤਰ ਭਵਾਨੀ ਵੱਲੋਂ ਇਕ ਕਾਫ਼ਲੇ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਹ ਕਰਮਚਾਰੀ ਘਰ ਘਰ ਜਾ ਕੇ ਲੋਕਾਂ ਦੇ ਵਾਹਨਾਂ ਉੱਪਰ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦਾ ਕੰਮ ਕਰਨਗੇ। ਘਰ ਬੈਠੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੇ ਲਈ ਪਹਿਲਾਂ ਰੀਜਨਲ ਟਰਾਂਸਪੋਰਟ ਆਫਿਸਰ ਦੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਜਿਸ ਤੋਂ ਬਾਅਦ ਇਕ ਤਰੀਕ ਦਿੱਤੀ ਜਾਵੇਗੀ ਉਸ ਮਿਤੀ ਨੂੰ RTO ਦਫ਼ਤਰ ਦੇ ਕਰਮਚਾਰੀ ਤੁਹਾਡੇ ਘਰ ਪਹੁੰਚ ਕੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣਗੇ। ਪ੍ਰਸ਼ਾਸਨ ਵੱਲੋਂ ਇਹ ਕਦਮ ਲੋਕਾਂ ਦੀ ਸਹੂਲਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।