ਗੁਆਂਢੀ ਮੁਲਕ ‘ਚ ਕੁਦਰਤ ਦਾ ਕਹਿਰ, ਭੂਚਾਲ ਨੇ ਮਚਾਈ ਭਾਰੀ ਤਬਾਹੀ, ਕਈ ਮੌਤਾਂ

TeamGlobalPunjab
1 Min Read

ਰਾਵਲਪਿੰਡੀ : ਅੱਜ ਸ਼ਾਮ ਜਿੱਥੇ ਪੰਜਾਬ ਅਤੇ ਵੱਖ ਵੱਖ ਸੂਬਿਆਂ ਅੰਦਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਥੇ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਇਸ ਭੂਚਾਲ ਨੇ ਭਾਰੀ ਨੁਕਸਾਨ ਕੀਤਾ।

https://twitter.com/rahul2996/status/1176459876844756992

ਗੁਆਂਢੀ ਮੁਲਕ ਪਾਕਿ ਅੰਦਰ ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ।

https://twitter.com/waliraja1993/status/1176461217717772294

ਪਾਕਿਸਤਾਨੀ ਮੀਡੀਆ ਮੁਤਾਬਿਕ ਇਸ ਭੂਚਾਲ ਕਾਰਨ ਉੱਥੇ 5 ਵਿਅਕਤੀਆਂ ਦੀ ਮੌਤ ਹੋ ਗਈ ਹੈ।

https://twitter.com/salmi_gull/status/1176462469717512193

ਖਬਰਾਂ ਮੁਤਾਬਿਕ ਇੱਥੇ ਹੀ ਬੱਸ ਨਹੀਂ ਇਸ ਕੁਦਰਤੀ ਆਫਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ।ਜੇਕਰ ਜ਼ਖਮੀਆਂ ਦੀ ਗੱਲ ਕਰੀਏ ਤਾਂ 50 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋ ਗਏ ਹਨ।

ਪਾਕਿ ਅੰਦਰ ਭੂਚਾਲ ਦਾ ਪਹਿਲਾ ਝਟਕਾ 3 ਵੱਜ ਕੇ 10 ਮਿੰਟ ‘ਤੇ ਮਹਿਸੂਸ ਕੀਤਾ ਗਿਆ। ਜਿਸ ਦੀ ਤੀਵਰਤਾ ਘੱਟ ਸੀ।

 

ਇਸ ਤੋਂ ਬਾਅਦ 4 ਵੱਜ ਕੇ 21 ਮਿੰਟ ਦੇ ਕਰੀਬ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਕਾਫੀ ਤੇਜ਼ ਸਨ ਅਤੇ ਇਸ ਦੀ ਤੀਵਰਤਾ 6.1 ਮਾਪੀ ਗਈ ਹੈ।

 

Share This Article
Leave a Comment