ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਦੁਸ਼ਯੰਤ ਚੌਟਾਲਾ ਨੇ ਆਪਣੇ ਹਲਕੇ ਦਾ ਦੌਰਾ ਕੀਤਾ ਰੱਦ

TeamGlobalPunjab
2 Min Read

ਜੀਂਦ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਵਿੱਚ ਕਿਸਾਨਾਂ ਨੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਆਉਣ ਲਈ ਬਣਾਏ ਗਏ ਹੈਲੀਪੈਡ ਵਾਲੀ ਥਾਂ ਨੂੰ ਕਹੀਆਂ ਨਾਲ ਪੁੱਟ ਦਿੱਤਾ। ਇਸ ਦੌਰਾਨ ਹੈਲੀਪੈਡ ਦੀ ਥਾਂ ਕਾਲੇ ਝੰਡੇ ਗੱਡ ਕੇ ਕਿਸਾਨਾਂ ਨੇ ਚੌਟਾਲਾ ਗੋ ਬੈਕ ਦੇ ਨਾਅਰੇ ਵੀ ਲਾਏ। ਦੁਸ਼ਯੰਤ ਚੌਟਾਲਾ ਦੇ ਹੈਲੀਕਾਪਟਰ ਨੇ ਅੱਜ ਇਸ ਹੈਲੀਪੈਡ ‘ਤੇ ਲੈਂਡ ਕਰਨਾ ਸੀ।

ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੌਟਾਲਾ ਦਾ ਦੌਰਾ ਰੱਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਦੁਸ਼ਯੰਤ ਚੌਟਾਲਾ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ, ਉਦੋਂ ਤੱਕ ਉਨ੍ਹਾਂ ਨੂੰ ਇਸ ਖੇਤਰ ਵਿੱਚ ਦਾਖ਼ਲ ਨਹੀਂ ਹੋਣ ਦੇਵਾਂਗੇ। ਕਿਸਾਨਾਂ ਦਾ ਕਹਿਣਾ ਸੀ ਕਿ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਵਿੱਚ ਆਉਣਾ। ਉਨ੍ਹਾਂ ਨੇ ਕਿਹਾ ਕਿ ਇੱਥੇ ਜੋ ਵੀ ਆਗੂ ਆਵੇਗਾ ਉਸ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਕਿਸਾਨਾਂ ਨੇ ਅੰਬਾਲਾ ਵਿੱਚ ਸੀਐਮ ਖੱਟਰ ਦਾ ਵਿਰੋਧ ਕੀਤਾ ਸੀ। ਸੀਐਮ ਖੱਟਰ ਦੇ ਅੰਬਾਲਾ ਆਉਣ ਦੀ ਖ਼ਬਰ ਪਤਾ ਲੱਗਣ ਦੇ ਨਾਲ ਹੀ ਕਿਸਾਨਾਂ ਨੇ ਪ੍ਰਦਰਸ਼ਨ ਦੀ ਤਿਆਰੀ ਕਰ ਲਈ ਸੀ ਅਤੇ ਇਸ ਦੇ ਚੱਲਦੇ ਮੰਗਲਵਾਰ ਸਵੇਰੇ ਸ਼ਹਿਰ ਵਿੱਚ ਸਥਿਤ ਨਵੀਂ ਅਨਾਜ ਮੰਡੀ ਵਿਖੇ ਕਿਸਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਸੀਐਮ ਦੇ ਅੰਬਾਲਾ ਪੁੱਜਣ ਦੀ ਖਬਰ ਦੇ ਨਾਲ ਹੀ ਕਿਸਾਨਾਂ ਨੇ ਪ੍ਰੋਗਰਾਮ ਵਾਲੀ ਥਾਂ ਵੱਲ ਕੂਚ ਕਰ ਦਿੱਤਾ ਅਤੇ ਰਸਤੇ ਵਿੱਚ ਹੀ ਸੀਐਮ ਦੇ ਕਾਫਲੇ ਨੂੰ ਘੇਰ ਲਿਆ।

Share This Article
Leave a Comment