ਕਰਫਿਊ ਦੌਰਾਨ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਵਲੋਂ ਸਫਾਈ ਸੇਵਕਾਂ ਲਈ ਛੋਲੇ ਪੂਰੀਆਂ ਦੇ ਲੰਗਰ ਦੀ ਸੇਵਾ

TeamGlobalPunjab
1 Min Read

ਮੋਹਾਲੀ, (ਅਵਤਾਰ ਸਿੰਘ): ਕੋਵਿਡ-19 ਦੇ ਚਲਦਿਆਂ ਦੇਸ਼ ‘ਚ ਲੌਕਡਾਊਨ ਦੌਰਾਨ ਜਿਥੇ ਹਰ ਇਨਸਾਨ ਇਕ ਦੂਜੇ ਤੋਂ ਦੂਰੀ ਬਣਾ ਕੇ ਰਹਿ ਰਿਹਾ ਹੈ, ਉਥੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਰੋਜਾਨਾ ਆਪਣੀ ਜਾਨ ਤਲੀ ‘ਤੇ ਧਰ ਕੇ ਕੰਮ ਕਰਨ ਆਉਂਦੇ ਸਫਾਈ ਸੇਵਕਾਂ ਨੂੰ ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ ਫੇਜ-4 ਦੇ ਪ੍ਰਧਾਨ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ. ਪੀ. ਵਲੋਂ ਛੋਲੇ ਪੂਰੀਆਂ ਅਤੇ ਖੀਰ ਦਾ ਲੰਗਰ ਵਰਤਾਇਆ ਗਿਆ।

ਉਨ੍ਹਾਂ ਸਫਾਈ ਸੇਵਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਲੋਂ ਸ਼ਹਿਰ ਲਈ ਨਿਭਾਈ ਜਾ ਰਹੀ ਇਸ ਜਿਮੇਵਾਰੀ ਅੱਗੇ ਨਤਮਸਤਕ ਹਨ। ਉਨ੍ਹਾਂ ਕਿਹਾ ਕਿ ਸਮੂਹ ਸੰਗਤਾ ਦੇ ਸਹਿਯੋਗ ਨਾਲ ਪਿਛਲੇ ਇਕ ਮਹੀਨੇ ਤੋਂ ਅਤੁੱਟ ਲੰਗਰ ਚਲਾਇਆ ਜਾ ਰਿਹਾ ਹੈ ਅਤੇ ਇਹ ਲੰਗਰ ਇਸੇ ਤਰ੍ਹਾਂ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਂਮਾਰੀ ‘ਚ ਜ਼ਰੂਰਤਮੰਦਾ ਲਈ ਥੋੜਾ ਥੋੜਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

ਜੇ.ਪੀ. ਨੇ ਦੱਸਿਆ ਕਿ ਫੇਜ-4 ਵਿਚਲੇ ਗੁਰਦੁਆਰਾ ਸਾਹਿਬ ‘ਚ ਇਸ ਲੌਕਡਾਊਨ ਦੌਰਾਨ ਕਈ ਆਨੰਦ ਕਾਰਜ ਵੀ ਸਾਦੇ ਢੰਗ ਨਾਲ ਕਰਵਾਏ ਗਏ ਹਨ। ਇਸ ਮੌਕੇ ਸਾਫ ਸਫਾਈ ਅਤੇ ਸੈਨੇਟਾਈਜਰ ਦਾ ਪੂਰਾ ਧਿਆਨ ਰੱਖਦਿਆਂ ਲੰਗਰ ਦਾ ਸਾਰਾ ਪ੍ਰਬੰਧ ਗੁਰਦੁਆਰਾ ਸਾਹਿਬ ‘ਚ ਹੀ ਕੀਤਾ ਜਾਂਦਾ ਹੈ। ਪ੍ਰਧਾਨ ਨੇ ਆਪਣੇ ਸਹਿਯੋਗੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

Share This Article
Leave a Comment