ਗਿੱਦੜਬਾਹਾ : 8 ਨਵੰਬਰ ਨੂੰ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਦਾ ਡਰਾਅ ਨਿਕਲਿਆ। ਇਸ ਵਿਚ ਦੂਜਾ ਇਨਾਮ 1 ਕਰੋੜ ਰੁਪਏ ਜਿਸ ਵਿਅਕਤੀ ਨੂੰ ਨਿਕਲਿਆ ਉਸ ਦੀ ਲਾਟਰੀ ਵਿਕਰੇਤਾ ਭਾਲ ਕਰ ਰਹੇ ਹਨ।
ਪੰਜਾਬ ਸਰਕਾਰ ਦੀਵਾਲੀ ਬੰਪਰ ਲਾਟਰੀ ਦੇ ਜੇਤੂਆਂ ਦੀ ਜਾਰੀ ਲਿਸਟ ਤਹਿਤ 1 ਕਰੋੜ ਰੁਪਏ ਦਾ ਇਨਾਮ ਏ-875367 ਲਾਟਰੀ ਨੂੰ ਨਿਕਲਿਆ ਹੈ। ਇਹ ਲਾਟਰੀ ਗਿੱਦੜਬਾਹਾ ਬੱਸ ਸਟੈਂਡ ਤੇ ਲੱਗਦੀ ਲਾਟਰੀ ਸਟਾਲ ਤੋਂ ਵਿਕੀ ਹੈ। ਇਹ ਵਿਅਕਤੀ ਜਿਸ ਨੂੰ 1 ਕਰੋੜ ਦਾ ਇਨਾਮ ਨਿਕਲਿਆ ਹੈ ਹਾਲੇ ਤੱਕ ਯਾਨੀ 11 ਨਵੰਬਰ ਤੱਕ ਲਾਟਰੀ ਵਿਕਰੇਤਾ ਦੇ ਸੰਪਰਕ ‘ਚ ਨਹੀਂ ਆਇਆ ਹੈ।
ਲਾਟਰੀ ਵਿਕਰੇਤਾ ਦਾ ਕਹਿਣਾ ਕਿ ਉਹ ਗਿੱਦੜਬਾਹਾ ‘ਚ ਲਾਟਰੀ ਸਟਾਲ ਦਾ ਕੰਮ ਕਰਦੇ ਹਨ। ਇਹ ਟਿਕਟ ਜਿਸ ‘ਤੇ ਇਕ ਕਰੋੜ ਦਾ ਇਨਾਮ ਨਿਕਲਿਆ ਇਹ ਉਹਨਾਂ ਦੀ ਸਟਾਲ ‘ਤੇ ਵਿਕੀ ਹੈ। ਉਹ ਬੀਤੇ ਦੋ ਦਿਨ ਤੋਂ ਇਸ ਲਾਟਰੀ ਟਿਕਟ ਦੇ ਖਰੀਦਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਵਿਅਕਤੀ ਹਾਲੇ ਤੱਕ ਨਹੀਂ ਮਿਲਿਆ। ਉਹਨਾਂ ਦੱਸਿਆ ਇਕ ਵਾਰ ਇਸਨੇ ਫੋਨ ਜਰੂਰ ਚੁੱਕਿਆ ਸੀ ਤੇ ਉਸਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਲਾਟਰੀ ਜਿੱਤੀ ਹੈ, ਪਰ ਫਿਰ ਇਸ ਨਾਲ 11 ਨਵੰਬਰ ਦੀ ਸਵੇਰ ਤੱਕ ਕੋਈ ਸੰਪਰਕ ਨਹੀਂ ਹੋਇਆ।