ਕੋਰੋਨਾ ਮਹਾਂਮਾਰੀ ਦੀ ਆੜ ਵਿਚ ਭਾਰਤ ਸਰਕਾਰ ਦੇ ਕੁੱਝ ਹੈਰਾਨੀਜਨਕ ਫੈਂਸਲੇ

TeamGlobalPunjab
3 Min Read

ਜਸਪਾਲ ਸਿੰਘ ਸਿੱਧੂ / ਖੁਸ਼ਹਾਲ ਸਿੰਘ

ਸੰਵੇਦਨਸ਼ੀਲ ਭਾਰਤੀ ਹੁਣ ਹੈਰਾਨ ਹਨ ਕਿ ਭਾਰਤੀ ਫੌਜ ਨੇ ਹਸਪਤਾਲਾਂ ‘ਤੇ ਫੁੱਲਾਂ ਦੀ ਵਰਖਾ ਕਿਸ ਖੁਸ਼ੀ ਵਿਚ ਕੀਤੀ ਹੈ। ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮੈਡੀਕਲ ਸਟਾਫ ਦਾ ਹੌਸਲਾ ਤੇ ਉਤਸ਼ਾਹ ਵਧਾਉਣ ਲਈ ਪ੍ਰਧਾਨ ਮੰਤਰੀ ਪਹਿਲਾ ਹੀ ਥਾਲੀਆਂ ਖੜਕਾਉਣ ਵਾਲਾ ਪ੍ਰੋਗਰਾਮ ਕਰ ਚੁੱਕੇ ਹਨ। ਥਾਲੀਆਂ ਖੜਕਾਉਣ ਅਤੇ ਤਾੜੀਆਂ ਮਾਰਨ ਵਿਚ ਸਰਕਾਰ ਦਾ ਕੁਝ ਖ਼ਰਚ ਨਹੀਂ ਹੋਇਆ ਜਦੋਂ ਕਿ ਐਤਵਾਰ ਦੀ ਫੌਜੀ ਕਾਰਵਾਈ ਦਾ ਅਨੁਮਾਨ ਅਨੁਸਾਰ ਕਰੋੜਾਂ ਰੁਪਏ ਖਰਚ ਆਏ ਹੋਣਗੇ ਕੁਝ ਚਿੰਤਕ ਦਾ ਵਿਚਾਰ ਹੈ ਕਿ ਇਹ ਪੈਸਾ ਡਾਕਟਰੀ ਉਪਕਰਣਾਂ ‘ਤੇ ਖਰਚ ਹੋਣਾ ਚਾਹੀਦਾ ਸੀ, ਦੂਜਾ ਪਰਵਾਸੀ ਮਜਦੂਰਾਂ ਦੀ ਯਾਤਰਾ ਲਈ ਖਰਚ ਕਰਨ ਲਈ ਕਹਿੰਦੇ ਹਨ। ਹਸਪਤਾਲ ਦੇ ਕਰਮਚਾਰੀ ਅਜੇ ਵੀ ਸੁਰੱਖਿਆ ਦੇ ਜਰੂਰੀ ਸਾਜੋ-ਸਮਾਨ (ਪੀਪੀਈ) ਅਤੇ ਹੋਰ ਸਹੂਲਤਾਂ ਦੀ ਘਾਟ ਬਾਰੇ ਸ਼ਿਕਾਇਤ ਕਰ ਰਹੇ ਹਨ। ਚੰਡੀਗੜ੍ਹ ਪੀਜੀਆਈ ਅਤੇ ਸੈਕਟਰ 32 ਹਸਪਤਾਲ ਦੇ ਸਿਹਤ ਅਮਲੇ ਲਈ ਉਪਕਰਨਾਂ ਦੀ ਕਮੀ ਕਾਰਨ ਕਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਗਰੀਬ ਪ੍ਰਵਾਸੀ ਮਜ਼ਦੂਰਾਂ ਕੋਲ ਆਪਣੇ ਘਰਾਂ ਲਈ ਟਿਕਟਾਂ ਖਰੀਦਣ ਲਈ ਪੈਸੇ ਨਹੀਂ ਹਨ। ਕਾਂਗਰਸ ਨੇ ਮਦਦ ਲਈ ਐਲਾਣ ਕੀਤਾ ਹੈ ਕਿ ਸਬੰਧਿਤ ਸੂਬੀਆਂ ਦੀਆਂ ਇਕਾਈਆਂ ਲੇਬਰ ਦੀ ਰੇਲ ਯਾਤਰਾ ਦਾ ਖਰਚਾ ਚੁੱਕਣਗੀਆਂ ਜਿਸ ਬਾਰੇ ਬੀ,ਜੇ,ਪੀ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰੇਲਵੇ ਮਜ਼ਦੂਰਾਂ ਨੂੰ ਟਿਕਟਾਂ ਜਾਰੀ ਨਹੀਂ ਕੀਤੀਆਂ ਜਾਣ ਗਈਆਂ ਉਨ੍ਹਾਂ ਦੀ ਰੇਲ ਯਾਤਰਾ ਮੁਫਤ ਹੋਵੇਗੀ।

ਸਮਾਰਟਫੋਨਾਂ ‘ਤੇ ਅਰੋਗਿਆ ਸੇਤੂ ਐਪ ਨੂੰ ਚਾਲੂ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ, ਹੁਣ ਨਿੱਜੀ ਖੇਤਰ ਦੇ ਸਾਰੇ ਕਰਮਚਾਰੀਆਂ ਲਈ ਜਰੂਰੀ ਕੀਤਾ ਗਿਆ ਹੈ। ਇਹ ਹੁਕਮ ਤਾਨਾਸ਼ਾਹੀ ਮੰਨੇ ਜਾਣ ਵਾਲੇ ਚੀਨਾ ਵਿਚ ਪਹਿਲਾਂ ਹੀ ਲਾਗੂ ਕੀਤਾ ਹੋਇਆ ਹੈ ਜੋ ਕੋਰੋਨਾ ਦੇ ਮਰੀਜ਼ਾਂ ਦਾ ਪਤਾ ਲਗਾਉਣ ਤੇ ਰੋਗੀਆਂ ਦੇ ਵੇਰਵੇ ਇੱਕਤਰ ਕਰਦਾ ਹੈ । ਇਹ ਜਾਸੂਸੀ ਸਨੂਪਿੰਗ ਐਪ ਬਲੂਟੁੱਥ ਨਾਲ ਜੁੜਿਆ ਹੋਇਆ ਹੈ ਜੋ ਮੋਬਾਈਲ ਧਾਰਕ ਦੀਆਂ ਸਾਰੀਆਂ ਹਰਕਤਾਂ ਤੇ ਮੀਟਿੰਗਾਂ ਦਾ ਪੂਰਾ ਰਿਕਾਰਡ ਰੱਖਦਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇਹ ਇਕ ਗੈਰਕਾਨੂੰਨੀ ਐਪ ਹੈ ਅਤੇ ਇਹ ਨਿਜਤਾ ਵਾਲੀ ਸੁਰੱਖਿਤ ਜ਼ਿੰਦਗੀ ‘ਤੇ 24 ਘੰਟੇ ਜਾਸੂਸੀ ਕਰੇਗਾ ਅਤੇ ਆਧਾਰ ਕਾਰਡ ਤੋਂ ਵੀ ਵਧ ਨਿਜੀ ਜਿੰਦਗੀ ਦੇ ਵੇਰਵੇ ਇਕੱਤਰ ਕਰੇਗਾ।

ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਫਰ-ਉਲ-ਇਸਲਾਮ ਖ਼ਾਨ ਖ਼ਿਲਾਫ਼ ਪੁਲਿਸ ਨੇ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਉਸ ਨੇ ਕੁਵੈਤ ਦੀ ਰਾਜਕੁਮਾਰੀ ਦੇ ਟਵੀਟ ਦਾ ਧੰਨਵਾਦ ਕੀਤਾ ਸੀ ਜਿਸ ਵਿਚ ਕੁਝ ਭਾਰਤੀਆਂ ਦੁਆਰਾ ਮੁਸਲਿਮ ਵਿਰੋਧੀ ਪਰਚਾਰ ਕਰਨ ‘ਤੇ ਇਤਰਾਜ਼ ਜਤਾਇਆ ਗਿਆ ਸੀ।

ਭਾਰਤ ਨੇ ਅਮਰੀਕਾ ਤੋਂ 8458 ਕਰੋੜ ਰੁਪਏ ਵਿੱਚ ਦੋ ਬੋਇੰਗ 777 ਜੈੱਟ ਖਰੀਦੇ ਹਨ ਜੋ ਦੂਨੀਆਂ ਦੇ ਮਹਿੰਗੇ ਤੇ ਨਵੀਂਨਤਮ ਸਹੂਲਤਾਂ ਵਾਲੇ ਹਨ ਜੋ ਪ੍ਰਧਾਨ ਮੰਤਰੀ ਲਈ ਪਹਿਲਾਂ ਵਰਤੇ ਜਾਣ ਵਾਲੇ ਬੋਇੰਗ 747 ਦੀ ਜਗ੍ਹਾਂ ਲੈਣਗੇ । ਨਵੇਂ ਜਹਾਜ਼ਾਂ ਵਿਚ ਇਕ ਕਾਨਫਰੰਸ ਰੂਮ ਹੋਵੇਗਾ ਅਤੇ ਇਹ ਜੈਟ ਵਿਚ ਐਂਟੀ-ਮਿਜ਼ਾਈਲ ਡਿਫੈਂਸ ਸਿਸਟਮ ਲਗਿਆ ਹੋਇਆ ਹੈ।

Share This Article
Leave a Comment