ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਚੰਡੀਗੜ੍ਹ ਦੇ ਵਕੀਲ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਕਿਤਾਬ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ’ ਮੁਫ਼ਤ ਵਿੱਚ ਛਪਵਾ ਕੇ ਦਿੱਲੀ ਮੋਰਚੇ ‘ਚ ਵੰਡਣਗੇ।
ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰ ਸਿੰਘ ਚਹਿਲ ਨੇ ਕਿਹਾ ਕਿ ਪੰਜ ਹਜ਼ਾਰ ਕਾਪੀ ਪਹਿਲੇ ਦੌਰ ਵਿਚ ਵੰਡੀ ਜਾਵੇਗੀ ਜੇਕਰ ਹੋਰ ਜ਼ਰੂਰਤ ਹੋਈ ਤਾਂ ਕਿਤਾਬ ਦੀਆਂ ਹੋਰ ਕਾਪੀਆਂ ਛਪਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਵੱਲੋਂ ਨੌਜਵਾਨਾਂ ਨੂੰ ਜੋ ਨੋਟਿਸ ਭੇਜੇ ਗਏ ਹਨ ਉਸ ਦੇ ਆਧਾਰ ‘ਤੇ ਦਿੱਲੀ ਵਿੱਚ ਨੌਜਵਾਨਾਂ ਨੂੰ ਪੇਸ਼ ਨਹੀਂ ਹੋਣਾ ਚਾਹੀਦਾ। ਜੇਕਰ ਗਵਾਹ ਦੇ ਤੌਰ “ਤੇ ਪੁੱਛਗਿੱਛ ਕਰਨੀ ਹੈ ਤਾਂ ਕੇਂਦਰੀ ਏਜੰਸੀ ਪੰਜਾਬ ਆ ਕੇ ਪੁਛਗਿਛ ਕਰ ਸਕਦੀ ਹੈ।