ਚੰਡੀਗੜ੍ਹ: ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 2 -ਸਿੱਖ ਰੈਜੀਮੈਂਟ ਨਾਲ ਸ਼ੁਰੂ ਤੋਂ ਅਟੁੱਟ ਨਾਤਾ ਰਿਹਾ ਹੈ ਇਸ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਪਰਵਾਰ ਦੀਆਂ ਤਿੰਨ ਪੀੜੀਆਂ ਨੇ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਪਿੰਡ ਸਿਸਵਾਂ ‘ਚ ਸਥਿਤ ਕੈਪਟਨ ਦੇ ਫਾਰਮ ਹਾਊਸ ‘ਚ ਬਣਿਆ ਇੱਕ ਕਮਰਾ ਸਿੱਖ ਰੈਜੀਮੇਂਟ ਦੇ ਸਾਹਸ ਦੀ ਕਹਾਣੀ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਉਨ੍ਹਾਂ ਨੇ ਇਹ ਕਮਰਾ ਸਿਖ ਰੈਜੀਮੈਂਟ ਨੂੰ ਸਮਰਪਿਤ ਕਰਦਿਆਂ ਰੈਜੀਮੇਂਟ ਦੇ 10 ਵੀਰ ਚੱਕਰ ਤੇ 2 ਪਰਮਵੀਰ ਚੱਕਰ ਵਿਜੇਤਾਵਾਂ ਦੇ ਚਿੱਤਰ ਨਾਲ ਸ਼ਿੰਗਾਰਿਆ ਹੈ। ਦੱਸ ਦੇਈਏ ਮੁੱਖਮੰਤਰੀ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਵੀ ਸਿੱਖ ਰੈਜੀਮੈਂਟ ਦਾ ਹਿੱਸਾ ਰਹਿ ਚੁੱਕੇ ਹਨ।
ਕਲਾਕਾਰ ਕੁਲਦੀਪ ਦੁਆਰਾ ਤਿਆਰ ਕੀਤੇ ਗਏ ਇਹ ਚਿੱਤਰ ਉਨ੍ਹਾਂ ਯੋਧਿਆਂ ਦੀ ਫੌਜ ਦੇ ਇਤਿਹਾਸ ‘ਚ ਛੱਡੀ ਵਿਲੱਖਣ ਪਹਿਚਾਣ ਦੀ ਪੇਸ਼ਕਾਰੀ ਕਰਦੀਆਂ ਹਨ। ਉਨ੍ਹਾਂ ਦਾ ਪੂਰਾ ਕਮਰਾ ਰੈਜੀਮੈਂਟ ਦੇ ਇਤਹਾਸ ਨਾਲ ਭਰਿਆ ਹੈ ਜੋ ਕਿਸੇ ਮਿਊਜ਼ੀਅਮ ਤੋਂ ਘੱਟ ਨਹੀਂ ਲਗਦਾ। ਇਸ ਕਮਰੇ ਨੇ 2 – ਸਿੱਖ ਰੈਜੀਮੈਂਟ ਦੇ ਮੋਟੋ ‘ਨਿਸ਼ਚੈ ਕਰ ਅਪਨੀ ਜੀਤ ਕਰੋ’ ਦੀ ਉਸ ਸਮੇਂ ‘ਤੇ ਗਵਾਹੀ ਭਰੀ, ਜਿਸ ਵੇਲੇ ਮੁੱਖ ਮੰਤਰੀ ਨੇ ਆਪਣੇ ਰੈਜੀਮੈਂਟ ਦੇ ਅਫਸਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਤ ਦੇ ਖਾਣੇ ‘ਤੇ ਸੱਦਿਆ।
ਮੁੱਖਮੰਤਰੀ ਨੇ ਕਿਹਾ ਕਿ ਆਪਣੀ ਰੈਜੀਮੈਂਟ ਦੇ ਜਵਾਨਾਂ ਦੇ ਨਾਲ ਸਮਾਂ ਬਤੀਤ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਤੇ ਉਨ੍ਹਾਂ ਯਾਦਾਂ ਨਾਲ ਭਰੇ ਇਸ ਕਮਰੇ ਵਿੱਚ ਉਨ੍ਹਾਂ ਦੇ ਨਾਲ ਹੋਣਾ ਖਾਸ ਹੈ। 2-ਸਿੱਖ ਰੈਜੀਮੈਂਟ ਦੇ ਜਵਾਨਾਂ ਦੇ ਨਾਲ ਸਮਾਂ ਬਿਤਾਉਣ ‘ਤੇ ਉਹ ਬਹੁਤ ਖੁਸ਼ ਹਨ। ਇਸ ਮੌਕੇ ‘ਤੇ ਕਰਨਲ ਕੇ.ਐੱਸ ਚਿਬ, ਸੀਓ 2-ਸਿਖਜ਼ ਕਰਨਲ ਸੁਖਵਿੰਦਰ ਸਿੰਘ ਲੈਫਟਿਨੈਂਟ ਜਨਰਲ ਏ.ਕੇ. ਸ਼ਰਮਾ ਤੇ ਲੈਫਟੀਨੈਂਟ ਜਨਰਲ ਆਰ.ਐੱਸ ਸੁਜਲਾਨਾ ਮੌਜੂਦ ਸਨ ।
2 -ਸਿੱਖ ਰੈਜੀਮੈਂਟ ਦੀ ਬਹਾਦਰੀ ਨੂੰ ਸਮਰਪਿਤ ਕੈਪਟਨ ਦੇ ਘਰ ‘ਚ ਬਣਿਆ ਇਹ ਕਮਰਾ…

Leave a Comment
Leave a Comment