ਬਰੈਂਪਟਨ: ਕੈਨੇਡਾ ਦੀ ਫੌਜ ਵੱਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂ ਤੇ ਬਣਨ ਵਾਲਾ ਸਕੂਲ ਕੋਰੋਨਾ ਕਰਕੇ ਦੇਰੀ ਫੜ ਰਿਹਾ ਹੈ। ਇਹ ਸਕੂਲ ਬਰੈਂਪਟਨ ਦੇ ਪੀਲ ਇਲਾਕੇ ਵਿੱਚ ਬਣਾਇਆ ਜਾਣਾ ਹੈ। ਇਸ ਸਕੂਲ ਦੀ ਉਸਾਰੀ ਅਗਲੇ ਮਹੀਨੇ ਸਤੰਬਰ ਵਿੱਚ ਸ਼ੁਰੂ ਹੋਣੀ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਨਿਰਮਾਣ ਕਾਰਜਾਂ ਵਿੱਚ ਲਗਾਤਾਰ ਵਿਘਨ ਪੈ ਰਿਹਾ ਹੈ।
ਇਹ ਪੂਰਾ ਸਾਲ ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਆਉਂਦਾ ਦੇਖ ਸਕੂਲ ਨੂੰ ਜਨਵਰੀ 2021 ‘ਚ ਬਣਾਉਣਾ ਸ਼ੁਰੂ ਕੀਤਾ ਜਾਵੇਗਾ। ਇਸ ਸਕੂਲ ਵਿਚ ਕਿੰਡਰ ਗਾਰਟਨ ਤੋਂ ਲੈ ਕੇ ਅੱਠਵੀ ਗ੍ਰੇਡ ਏ ਤੱਕ ਦੀ ਪੜ੍ਹਾਈ ਹੋਵੇਗੀ।
ਬੁੱਕਮ ਸਿੰਘ ਪੰਜਾਬ ਦੇ ਮਾਹਲਪੁਰ ਇਲਾਕੇ ਨਾਲ ਸਬੰਧਤ ਰੱਖਦੇ ਹਨ। ਪਹਿਲੇ ਵਿਸ਼ਵ ਯੁੱਧ ਦੌਰਾਨ 9 ਸਿੱਖ ਫੌਜੀਆਂ ਨੇ ਕੈਨੇਡਾ ਵੱਲੋਂ ਜੰਗ ਲੜੀ ਸੀ ਤੇ ਬੁੱਕਮ ਸਿੰਘ ਵੀ ਕੈਨੇਡਾ ਫੌਜ ਦਾ ਹਿੱਸਾ ਬਣੇ ਸਨ।