ਬਰੈਂਪਟਨ: ਕੈਨੇਡਾ ਦੀ ਬਰੈਂਪਟਨ ਸਿਟੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ਸਬੰਧੀ ਕੋਲੀਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਪੰਜਾਬੀ ਨੌਜਵਾਨ ਖ਼ਿਲਾਫ਼ ਕੈਨੇਡਾ ਵਾਈਡ ਵਾਰੰਟ ਜਾਰੀ ਕੀਤਾ ਹੈ।
ਬਰੈਂਪਟਨ ਸ਼ਹਿਰ ਦੀ ਓਨਟਾਰਓ/ਸੈਂਡਲਵੁੱਡ ਪਾਰਕਵੇਅ ਵਿਖੇ ਲੰਘੀ 3 ਜੁਲਾਈ, 2021 ਨੂੰ ਇੱਕ ਸੜਕੀ ਹਾਦਸਾ ਵਾਪਰਿਆ ਸੀ। ਜਿਸ ਦੌਰਾਨ ਬਰੈਂਪਟਨ ਦੇ ਰਹਿਣ ਵਾਲੇ 59 ਸਾਲਾ ਪੀੜਤ ਵਿਅਕਤੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਇਆ ਸੀ।
ਇਸ ਘਟਨਾ ਸਬੰਧੀ ਕੈਨੇਡਾ ਦੀ ਪੀਲ ਪੁਲਿਸ 25 ਸਾਲਾ ਭਗੋੜੇ ਕਮਲਜੀਤ ਸਿੰਘ ਦੀ ਭਾਲ ਕਰ ਰਹੀ ਹੈ। ਇਸ ਮਾਮਲੇ ‘ਚ ਕਮਲਜੀਤ ਸਿੰਘ ਮੌਕੇ ਤੋਂ ਹੀ ਫ਼ਰਾਰ ਹੋ ਗਿਆ ਸੀ, ਪਰ ਉਸ ਨੂੰ ਬਾਅਦ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਦੱਸਣਯੋਗ ਹੈ ਕਿ ਕਮਲਜੀਤ ਸਿੰਘ ਇਸ ਮਾਮਲੇ ‘ਚ ਹੁਣ ਉਹ ਜਮਾਨਤ ‘ਤੇ ਸੀ, ਪਰ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਰਕੇ ਪੁਲਿਸ ਦੁਬਾਰਾ ਉਸਦੀ ਭਾਲ ਕਰ ਰਹੀ ਹੈ ਅਤੇ ਉਹ ਫਰਾਰ ਦੱਸਿਆ ਜਾ ਰਿਹਾ ਹੈ।
Canada Wide Warrant Issued for Brampton Man – https://t.co/XrK7qu3dMn pic.twitter.com/o9f0WsPBzV
— Peel Regional Police (@PeelPolice) January 18, 2022
ਮੇਜਰ ਕੋਲੀਸ਼ਨ ਬਿਊਰੋ ਦੇ ਜਾਂਚਕਰਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਮਲਜੀਤ ਸਿੰਘ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਉਹਨਾਂ ਨੂੰ 905-453-2121 3710 `ਤੇ ਸੰਪਰਕ ਕਰਨ।
ਇਸ ਤੋਂ ਇਲਾਵਾ peelcrimestoppers.ca ‘ਤੇ ਜਾਂ ਕੇ ਪੀਲ ਕ੍ਰਾਈਮ ਸਟੌਪਰਸ ਨੂੰ 1-800-222- (8477) ‘ਤੇ ਕਾਲ ਕਰਕੇ ਵੀ ਅਗਿਆਤ ਜਾਣਕਾਰੀ ਜਮ੍ਹਾ ਕੀਤੀ ਜਾ ਸਕਦੀ ਹੈ।