ਚੰਡੀਗੜ੍ਹ (ਅਵਤਾਰ ਸਿੰਘ ): ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਸੰਤ ਨਿਰੰਕਾਰੀ ਚੈਰਿਟੇਬਲ ਫਾਉਂਡੇਸ਼ਨ ਨੇ ਸੰਤ ਨਿਰੰਕਾਰੀ ਸਤਿਸੰਗ ਭਵਨ ਫੇਜ 6 ਮੋਹਾਲੀ ਵਿੱਚ ਚੰਡੀਗੜ੍ਹ ਜੋਨ ਦੇ 20ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 92 ਯੂਨਿਟ ਖੂਨ ਦੇ ਇਕੱਠੇ ਕੀਤਾ ਗਏ ਖੂਨਦਾਨ ਕਰਣ ਵਾਲਿਆਂ ਵਿੱਚ 17 ਮਹਿਲਾਵਾਂ ਵੀ ਸ਼ਾਮਿਲ ਸਨ। ਅੱਜ ਜਿੱਥੇ ਸਾਰਾ ਸੰਸਾਰ ਕੋਰੋਨਾ ਦੀ ਮਾਹਵਾਰੀ ਦੇ ਦੌਰ ਵਿਚੋਂ ਗੁਜਰ ਰਿਹਾ ਹੈ ਓਥੇ ਹੀ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਆਪਣਾ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਮਹੱਤਵਪੂਰਣ ਯੋਗਦਾਨ ਦੇ ਕੇ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼, ਇਸ ਸੰਸਾਰ ਵਿੱਚ ਰਹਿਣ ਵਾਲੇ ਸਾਰੇ ਇਨਸਾਨ ਸਾਡੇ ਆਪਣੇ ਹਨ। ਇਹਨਾਂ ਦੀ ਸੇਵਾ ਕਰਨਾ ਸਾਡਾ ਫ਼ਰਜ਼ ਹੈ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਕਮਲ ਕੁਮਾਰ ਗਰਗ ਪੀ. ਸੀ. ਐੱਸ ਕਮਿਸ਼ਨਰ ਨਗਰ ਨਿਗਮ ਮੋਹਾਲੀ ਨੇ ਕੀਤਾ। ਆਪਣੇ ਉਦਘਾਟਨ ਭਾਸ਼ਣ ਵਿੱਚ ਉਨ੍ਹਾਂ ਨੇ ਨਿਰੰਕਾਰੀ ਮਿਸ਼ਨ ਦੁਆਰਾ ਕੀਤੇ ਜਾ ਰਹੇ ਇਸ ਮਹਾਨ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਚੰਗਾ ਕਾਰਜ ਹੈ। ਕੋਰੋਨਾ ਦੇ ਸਮਾਂ ਵਿੱਚ ਬਲੱਡ ਬੈਂਕਾਂ ਵਿੱਚ ਆਈ ਖੂਨ ਦੀ ਕਮੀ ਨੂੰ ਦੂਰ ਕਰਣ ਦੇ ਲਈ ਨਿਰੰਕਾਰੀ ਮਿਸ਼ਨ ਭਰਪੂਰ ਸਹਿਯੋਗ ਦੇ ਰਿਹਾ ਹੈ। ਇਸ ਮੌਕੇ ਸਥਾਨਕ ਬ੍ਰਾਂਚ ਦੇ ਸੰਯੋਜਕ ਡਾਕਟਰ ਜੇ. ਕੇ. ਚੀਮਾ ਨੇ ਖੂਨਦਾਨੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਬਾ ਹਰਦੇਵ ਸਿੰਘ ਦਾ ਸੁਨੇਹਾ ‘ਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ’ ਨੂੰ ਸਾਰਥਕ ਕਰਣ ਦੇ ਲਈ ਸ਼ਰਧਾਲੂ ਇਸ ਸੇਵਾ ਵਿੱਚ ਹੋਰ ਵਧ ਚੜ੍ਹ ਕੇ ਭਾਗ ਲੈ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਖੂਨਦਾਨ ਦਾ ਸੰਸਾਰ ਵਿੱਚ ਕੋਈ ਵਿਕਲਪ ਨਹੀਂ ਹੈ ਅਤੇ ਨਿਰੰਕਾਰੀ ਮਿਸ਼ਨ ਹਮੇਸ਼ਾ ਇਸ ਮਹਾਂ ਯੱਗ ਵਿੱਚ ਯੋਗਦਾਨ ਦੇ ਰਿਹੇ ਹੈ।
ਸੰਤ ਨਿਰੰਕਾਰੀ ਮਿਸ਼ਨ ਦੁਆਰਾ ਪੂਰੇ ਦੇਸ਼ ਵਿੱਚ ਕੋਵਿਡ -19 ਦੀ ਰੋਕਥਾਮ ਲਈ ਲੱਗੇ ਲਾਕਡਾਉਨ ਦੇ ਬਾਅਦ ਖੂਨ ਦੀ ਕਮੀ ਨੂੰ ਵੇਖਦੇ ਹੋਏ ਕੋਰੋਨਾ – ਕਾਲ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਖੂਨਦਾਨ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਲੱਗ ਅਲੱਗ ਬਲੱਡ ਬੈਂਕਾਂ ਵਿੱਚ ਖੂਨ ਦੀ ਜ਼ਰੂਰਤ ਦਾ ਸੁਨੇਹਾ ਮਿਲਣ ਉੱਤੇ ਨਿਰੰਕਾਰੀ ਸ਼ਰੱਧਾਲੁਆਂ ਦੁਆਰਾ ਲਗਾਤਾਰ ਖੂਨਦਾਨ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾ ਚੰਡੀਗੜ੍ਹ ਜੋਨ ਵਿੱਚ 19 ਖੂਨਦਾਨ ਕੈਂਪਾ ਵਿੱਚ 1992 ਯੂਨਿਟ ਖੂਨ ਦਾਨ ਕਰ ਬਲਡ ਬੈਂਕਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ।
ਇਸ ਮੌਕੇ ਮੋਹਾਲੀ ਸਿਵਲ ਹਸਪਤਾਲ ਬਲਡ ਬੈਂਕ ਵਲੋਂ ਡਾ.ਬੋਬੀ ਗੁਲਾਟੀ ਮੇਡੀਕਲ ਆਫਿਸਰ ਦੀ ਅਗਵਾਈ ਵਾਲੀ 10 ਮੈਂਬਰੀ ਟੀਮ ਨੇ ਬਲੱਡ ਯੂਨਿਟ ਇਕੱਠੇ ਕੀਤੇ। ਮੋਹਾਲੀ ਪ੍ਰਸ਼ਾਸ਼ਨ ਵੱਲੋਂ ਖੂਨਦਾਨੀਆਂ ਦਾ ਉਤਸ਼ਾਹ ਵਧਾਉਣ ਲਈ ਰੇਡ ਕਰਾਸ ਮੋਹਾਲੀ ਦੇ ਸੇਕਟਰੀ ਸ਼੍ਰੀ ਕਮਲੇਸ਼ ਕੁਮਾਰ ਕੌਸ਼ਲ ਆਪਣੀ ਟੀਮ ਦੇ ਨਾਲ ਮੌਜੂਦ ਸਨ । ਕੈਂਪ ਵਿੱਚ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣ ਅਤੇ ਸੈਨੀਟਾਈਜੇਸ਼ਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਕੈਂਪ ਵਿੱਚ ਸੰਤ ਨਿਰੰਕਾਰੀ
ਸੇਵਾਦਲ ਦੇ ਚੰਡੀਗੜ ਖੇਤਰ ਦੇ ਖੇਤਰੀ ਸੰਚਾਲਕ ਆਪਣੇ ਸਾਥੀ ਸੇਵਾਦਾਰਾਂ ਦੇ ਨਾਲ ਮੌਜੂਦ ਸਨ।