ਬਰਤਾਨੀਆ ਦੀ ਯੂਨੀਵਰਸਿਟੀ ‘ਚ ਪ੍ਰਕਾਸ਼ ਪੂਰਬ ਮੌਕੇ ਲਗਾਇਆ ਜਾ ਰਿਹੈ ਵਿਸ਼ਾਲ ਲੰਗਰ

TeamGlobalPunjab
1 Min Read

ਲੰਦਨ: ਬਰਤਾਨੀਆ ਦੀ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੂਰਬ ਮੌਕੇ ਆਪਣੇ ਕੈਂਪਸ ਵਿੱਚ ਵਿਸ਼ਾਲ ਲੰਗਰ ਦਾ ਪ੍ਰਬੰਧ ਕਰ ਰਹੀ ਹੈ।

ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀ ਸਿੱਖ ਸੋਸਾਇਟੀ ਦੀ ਪ੍ਰਧਾਨ ਕਰਨਜੀਤ ਕੌਰ ਨੇ ਕਿਹਾ, ‘ਇਹ ਪ੍ਰੋਗਰਾਮ ਹਰ ਵਰਗ, ਧਰਮ ਤੇ ਜਾਤ ਦੇ ਲੋਕਾਂ ਲਈ ਖੁਲ੍ਹਾਂ ਹੈ ਇਸ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ। ਇਹ ਇੱਕ ਅਨੌਖਾ ਪ੍ਰੋਗਰਾਨ ਹੈ ਕਿਉਂਕਿ ਅਸੀ ਇਸ ਦੇ ਜ਼ਰੀਏ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਤੇ ਦੂਜਿਆਂ ਦੀ ਸੇਵਾ ਦੇ ਸੁਨੇਹੇ ਦਾ ਪ੍ਰਚਾਰ ਕਰਾਂਗੇ ।

- Advertisement -

ਦੱਸ ਦੇਈਏ ਆਮਤੌਰ ‘ਤੇ ਬਰਮਿੰਘਮ ਸਿਟੀ ਯੂਨੀਵਰਸਿਟੀ ‘ਚ ਹਰ ਸਾਲ ਇਹ ਪ੍ਰੋਗਰਾਮ ਫਰਵਰੀ ਅਤੇ ਮਾਰਚ ਦੇ ਮਹੀਨੇ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀ ਸਿੱਖ ਸੋਸਾਇਟੀ ਦੇ ਮੈਂਬਰ ਤੇ ਸਿੱਖ ਵਿਦਿਆਰਥੀਆਂ ਦਾ ਬ੍ਰਿਟਿਸ਼ ਸੰਗਠਨ ਮਿਲ ਕੇ ਕਰ ਰਿਹਾ ਹੈ। ਲੰਗਰ ਦਾ ਪ੍ਰੋਗਰਾਮ ਮੰਗਲਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋ ਕੇ ਦੁਪਹਿਰ ਤਿੰਨ ਵਜੇ ਤੱਕ ਚੱਲੇਗਾ।

ਯੂਨੀਵਰਸਿਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਲੰਗਰ ਸਿੱਖ ਧਰਮ ਦਾ ਇੱਕ ਅਹਿਮ ਹਿੱਸਾ ਹੈ ਜਿੱਥੇ ਹਰ ਵਰਗ ਦੇ ਵਿਅਕਤੀ ਨੂੰ ਮੁਫਤ ਭੋਜਨ ਕਰਵਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 2016 ਵਿੱਚ ਕੀਤੀ ਗਈ ਸੀ ਤੇ ਹਰ ਸਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਲੰਗਰ ‘ਚ ਹਜ਼ਾਰਾਂ ਲੋਕ ਆਉਂਦੇ ਹਨ।

Share this Article
Leave a comment