ਨਿਊਜ਼ ਡੈਸਕ: ਕਲਰਜ਼ ਟੀਵੀ ‘ਤੇ ਪ੍ਰਸਾਰਿਤ ਹੋਣ ਵਾਲੇ ਟੀਵੀ ਸ਼ੋਅ Bigg Boss ਦੀ ਸ਼ੁਰੂਆਤ ਇਸ ਵਾਰ OTT ਪਲੇਟਫਾਰਮ ‘ਤੇ ਹੋਈ ਹੈ। Bigg Boss 15 ‘ਚ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਮੂਸ ਜਟਾਣਾ ਨੇ ਵੀ ਹਿੱਸਾ ਲਿਆ ਹੈ। ਇਸ ਟੀਵੀ ਸ਼ੋਅ ਨੂੰ ਦਰਸ਼ਕ ਵੂਟ ‘ਤੇ 24 ਘੰਟੇ ਲਾਈਵ ਵੀ ਦੇਖ ਸਕਦੇ ਹਨ। ਇਸ ਦੌਰਾਨ ਮੂਸ ਜਟਾਣਾ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਮੁਸਕਾਨ ਯਾਨੀ ਮੂਸ ਜਟਾਣਾ ਨੇ ਸ਼ੋਅ ਦੌਰਾਨ ਪ੍ਰਤੀਕ ਸਹਿਜਪਾਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ‘ਬਾਏਸੈਕਸ਼ੁਅਲ’ ਹੈ।
View this post on Instagram
ਮੂਸ ਜਟਾਣਾ ਨੇ ਦੱਸਿਆ ਕਿ ਉਸ ਨੂੰ ਮੁੰਡੇ ਪਸੰਦ ਹਨ, ਪਰ ਉਹ ਇੱਕ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਉਸ ਨੇ ਕਿਹਾ, ‘ਮੈਂ ਮੁੰਡਿਆਂ ਨਾਲ ਲਗਾਅ ਮਹਿਸੂਸ ਕਰਦੀ ਹਾਂ ਪਰ ਇੱਕ ਕੁੜੀ ਨਾਲ ਕਨੈਕਸ਼ਨ ਮੇਰੇ ਲਈ ਜ਼ਿਆਦਾ ਅਹਿਮੀਅਤ ਰੱਖਦਾ ਹੈ।’ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਸ ਨੇ ਕਿਹਾ ਕਿ ਜੇਕਰ ਉਸ ਦਾ ਕਿਸੇ ਕੁੜੀ ਨਾਲ ਵਧੀਆ ਤੇ ਮਜਬੂਤ ਕਨੈਕਸ਼ਨ ਬਣਦਾ ਹੈ ਤਾਂ ਉਹ ਇਕ ਕੁੜੀ ਨਾਲ ਵਿਆਹ ਕਰਵਾਉਣਾ ਪਸੰਦ ਕਰੇਗੀ।
View this post on Instagram
ਮੂਸ ਜਟਾਣਾ ਬਿੱਗ ਬਾਸ ਓਟੀਟੀ ਵਿੱਚ ਆਪਣੀ ਵੱਖਰੀ ਡ੍ਰੈਸਿੰਗ ਸੈਂਸ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਸ ਦਾ ਅੰਦਾਜ਼ ਕਈ ਲੋਕਾਂ ਨੂੰ ਪਸੰਦ ਵੀ ਆ ਰਿਹਾ ਹੈ। ਸ਼ੋਅ ਵਿੱਚ ਮੂਸ ਨੇ ਮਸ਼ਹੂਰ ਕੋਰੀਓਗ੍ਰਾਫਰ ਨਿਸ਼ਾਂਤ ਭੱਟ ਨੂੰ ਆਪਣਾ ਕਨੈਕਸ਼ਨ ਚੁਣਿਆ ਹੈ।