ਪਟਿਆਲਾ: ਮਾਪਿਆਂ ਨੂੰ ਫੀਸਾਂ ਦੇ ਮੁੱਦੇ ‘ਤੇ ਲੜਦੇ ਦੇਖ ਅਤੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਸਾਥ ਨਾ ਦੇਣ ‘ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੇਰੈਂਟਸ ਗਰੁੱਪ ਪਟਿਆਲਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਦੇ ਕੰਨਾ ਤੱਕ ਅਵਾਜ਼ ਪਹੁੰਚਾਉਣ ਲਈ ਜੱਥੇਬੰਦੀ ਮਾਪਿਆ ਨਾਲ ਮਿੱਲ ਕੇ ਜਲਦੀ ਹੀ ਇੱਕ ਬਹੁਤ ਵੱਡਾ ਸੰਘਰਸ਼ ਕਰਣ ਜਾ ਰਹੀ ਹੈ।
ਪੇਰੈਂਟਸ ਗਰੁੱਪ ਪਟਿਆਲਾ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਮਾਪਿਆ ਤੇ ਬੱਚਿਆ ਨੂੰ ਧਮਕੀਆਂ ਦਿੱਤੀਆ ਜਾ ਰਹੀਆ ਹਨ, ਕਿ ਜੇਕਰ ਫੀਸ ਨਾ ਭਰੀ ਤਾਂ ਬੱਚਿਆ ਨੂੰ ਸਕੂਲ ‘ਚੋ ਕੱਢ ਦਿੱਤਾ ਜਾਵੇਗਾ, ਜੋ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਖਿਲਾਫ ਹੈ। ਜੇਕਰ ਸਕੂਲ ਵਾਲੇ ਇਸ ਤਰ੍ਹਾਂ ਕਰਦੇ ਹਨ ਤਾਂ ਪੇਰੈਂਟਸ ਗਰੁੱਪ ਪਟਿਆਲਾ ਉਹਨਾਂ ਸਕੂਲਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗਾ। ਕਿਉਕਿ ਹੁਣ ਤੱਕ ਪ੍ਰਸ਼ਾਸ਼ਨ ਵਲੋਂ ਕੋਈ ਵੀ ਸੱਖਤ ਕਦਮ ਨਿੱਜੀ ਸਕੂਲਾਂ ਵਾਲਿਆ ਦੇ ਖਿਲਾਫ਼ ਨਹੀਂ ਚੁੱਕਿਆ ਗਿਆ।