ਅਟਾਰੀ ਬਾਰਡਰ ‘ਤੇ ਫਿਰ ਸ਼ੁਰੂ ਹੋਵੇਗੀ ‘ਬੀਟਿੰਗ ਰਿਟ੍ਰੀਟ ਸੈਰੇਮਨੀ’

TeamGlobalPunjab
1 Min Read

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੌਰਾਨ ਬੰਦ ਕੀਤੀ ਗਈ ਬੀਟਿੰਗ ਦ ਰਿਟ੍ਰੀਟ ਸੈਰੇਮਨੀ ਇੱਕ ਵਾਰ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਬੀਐਸਐਫ਼ ਨੇ ਕਲੀਅਰੈਂਸ ਮੰਗੀ ਹੈ। ਇਹ ਸੈਰੇਮਨੀ ਅੰਮ੍ਰਿਤਸਰ ‘ਚ ਅਟਾਰੀ-ਵਾਹਗਾ ਸਰਹੱਦ ਅਤੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਬੌਰਡਰ ‘ਤੇ ਭਾਰਤ ਪਾਕਿਸਤਾਨ ਵਿਚਾਲੇ ਹੁੰਦੀ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਦੌਰਾਨ ਭਾਰਤ ਸਰਕਾਰ ਨੇ ਸੈਰੇਮਨੀ ਦਰਸ਼ਕਾਂ ਦੇ ਲਈ ਬੰਦ ਕਰ ਦਿੱਤੀ।

ਜਿਸ ਤੋਂ ਬਾਅਦ ਹੁਣ ਬੀਐਸਐਫ ਨੇ ਪਹਿਲਾਂ ਦੀ ਤਰ੍ਹਾਂ ਬੀਟਿੰਗ ਦ ਰਿਟ੍ਰੀਟ ਸੈਰੇਮਨੀ ਨੂੰ ਚਲਾਉਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਮੰਨਿਆ ਜਾ ਰਿਹਾ ਹੈ ਕਿ ਆਮ ਲੋਕਾਂ ਲਈ ਸੈਰੇਮਨੀ ਸਮਾਗਮ ‘ਚ ਐਂਟਰੀ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।

ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਨਾਲ ਤਿਆਰ ਹਨ। ਦਰਸ਼ਕਾਂ ਦੇ ਬੈਠਣ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ। ਸੈਰੇਮਨੀ ਦੇਖਣ ਆਏ ਲੋਕਾਂ ਵਿਚਾਲੇ ਸਰੀਰਕ ਦੂਰੀ ਬਣਾਏ ਰੱਖਣ ਲਈ ਬੀਐਸਐਫ ਨੂੰ ਤਿਆਰੀਆਂ ਕਰ ਲਈਆਂ ਹਨ। ਜਿਸ ਤੋਂ ਬਾਅਦ ਹੀ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣ ਲਈ ਬੀਐਸਐਫ ਨੇ ਪਹੁੰਚ ਕੀਤੀ ਹੈ।

Share This Article
Leave a Comment