ਡੇਰਾ ਸਿਰਸਾ ਆਸ਼ਰਮ ‘ਤੇ ਹੋਇਆ ਹਮਲਾ, ਸੀਸੀਟੀਵੀ ‘ਚ ਕੈਦ ਹੋਈ ਘਟਨਾ

TeamGlobalPunjab
1 Min Read

ਖੰਨਾ: ਇਕ ਪਾਸੇ ਜਿੱਥੇ ਹਨੀਪ੍ਰੀਤ ਦੇ ਜੇਲ੍ਹ ‘ਚੋਂ ਬਾਹਰ ਆਉਣ ਦੀ ਚਰਚਾ ਹੋ ਰਹੀ ਹੈ ਤਾਂ ਦੂਜੇ ਪਾਸੇ ਸੂਬੇ ‘ਚ ਮੁੜ ਤੋਂ ਦਹਸ਼ਿਤ ਦਾ ਮਾਹੌਲ ਪੈਦਾ ਹੁੰਦਾ ਵਿਖਾਈ ਦੇ ਰਿਹਾ ਹੈ। ਖੰਨਾ ਦੇ ਨੇੜਲੇ ਪਿੰਡ ਮਲਕਪੁਰ ‘ਚ ਰਾਤ ਦੇ ਲਗਭਗ 12 ਵਜੇ ਡੇਰਾ ਸਿਰਸਾ ਆਸ਼ਰਮ ਦੇ ਬਾਹਰ ਜ਼ੋਰਦਾਰ ਧਮਾਕਾ ਹੋਇਆ ਤੇ ਜਦੋਂ ਡੇਰੇ ਦਾ ਸੇਵਾਦਾਰਾਂ ਨੇ ਬਾਹਰ ਆ ਕੇ ਵੇਖਿਆ ਤਾਂ ਡੇਰੇ ਦਾ ਗੇਟ ਟੁੱਟਿਆ ਹੋਇਆ ਸੀ।

ਅਸਲ ‘ਚ ਇਹ ਧਮਾਕਾ ਕਾਰ ਦੀ ਗੇਟ ਨਾਲ ਜ਼ੋਰਦਾਰ ਟੱਕਰ ਕਾਰਨ ਹੋਇਆ ਜਿਸ ਦਾ ਪਤਾ ਸੀਸੀਟੀਵੀ ਫੁਟੇਜ ਦੇਖ ਕੇ ਲੱਗਿਆ। ਤੁਸੀਂ ਸਸੀਟੀਵੀ ‘ਚ ਕੈਦ ਹੋਈ ਵੀਡੀਓ ‘ਚ ਵੇਖ ਸਕਦੇ ਹੋ ਕਿ ਕਿੰਝ ਕਾਰ ਸਵਾਰ ਵਿਅਕਤੀ ਪਹਿਲਾਂ ਡੇਰਾ ਸਰਿਸਾ ਆਸ਼ਰਮ ਦੇ ਗੇਟ ਕੋਲ ਆ ਕੇ ਰੁਕਦਾ ਹੈ ਫਿਰ ਕਾਰ ਨੂੰ ਮੋੜ ਕੇ ਮੇਨ ਗੇਟ ‘ਚ ਮਾਰ ਕੇ ਫਰਾਰ ਹੋ ਜਾਂਦਾ ਹੈ।

ਸੂਚਨਾ ਮਿਲਣ ‘ਤੇ ਪੁਲਿਸ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਸ਼ੁਰੂਆਤੀ ਜਾਂਚ ‘ਚ ਇਸ ਨੂੰ ਸ਼ਰਾਰਤ ਕਿਹਾ ਜਾ ਰਿਹਾ ਹੈ ਪਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਖ਼ਬਰ ਦੇ ਨਾਲ ਹੀ ਪੰਜਾਬ ‘ਚ ਮੁੜ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਮੁਲਜ਼ਮਾਂ ਮਨਸ਼ਾ ਕੀ ਸੀ ਇਹ ਤਾਂ ਉਨ੍ਹਾਂ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਹੀ ਸਾਫ਼ ਹੋਵੇਗਾ।

- Advertisement -

Share this Article
Leave a comment