ਵਾਸ਼ਿੰਗਟਨ: ਅਮਰੀਕਾ ‘ਚ ਜ਼ਮੀਨ ਮਾਲਕਾਂ ਨੂੰ ਲੈ ਕੇ ਇੱਕ ਦਿਲਚਸਪ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਅਮੀਕਾ ‘ਚ ਕਿਸ ਦੇ ਹੱਥ ਕਿੰਨੀ ਜ਼ਮੀਨ ਹੈ। ਇਸ ਹੈਰਾਨੀਜਨਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕਾ ‘ਚ ਪਿਛਲੇ ਦਹਾਕੇ ‘ਚ ਜ਼ਮੀਨ ਦੀ ਮਲਕੀਅਤ ਕੁਝ ਲੋਕਾਂ ਦੇ ਹੱਥ ‘ਚ ਕੇਂਦਰਿਤ ਹੋਈ ਹੈ। ਲੈਂਡ ਰਿਪੋਰਟ ਮੈਗਜ਼ਿਨ ਅਨੁਸਾਰ ਦੇਸ਼ ‘ਚ 100 ਪਰਿਵਾਰਾਂ ਦੇ ਕੋਲ ਚਾਰ ਕਰੋੜ 20 ਲੱਖ ਏਕੜ ਜਾਂ 42 ਮੀਲੀਅਨ ਏਕੜ ਜ਼ਮੀਨ ਹੈ। ਇੰਨਾ ਹੀ ਨਹੀਂ ਇਨ੍ਹਾਂ ਪਰਿਵਾਰਾਂ ਕੋਲ 2007 ਤੋਂ ਬਾਅਦ ਜ਼ਮੀਨ ਦੀ ਮਲਕੀਅਤ ਦੇ ਹੱਕ ‘ਚ ਵੀ ਲਗਭਗ ਪੰਜਾਹ ਫੀਸਦੀ ਤੱਕ ਵਾਧਾ ਹੋਇਆ ਹੈ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਟੈਕਸਾਸ ਦੇ ਸਾਬਕਾ ਗਵਰਨਰ ਡੋਲਫ ਸਭ ਤੋਂ ਵੱਡੇ ਜ਼ਮੀਨ ਦੇ ਮਾਲਕ ਹਨ। ਦੱਖਣੀ ਟੈਕਸਾਸ ‘ਚ ਡੋਲਫ ਦੇ ਪਰਿਵਾਰ ਕੋਲ ਕਰੀਬ ਇੱਕ ਲੱਖ ਏਕੜ ਜ਼ਮੀਨ ਹੈ। ਇਹ ਪਰਿਵਾਰ ਇੱਥੇ ਤਿੰਨ ਪੀੜੀਆਂ ਤੋਂ ਰਹਿ ਰਿਹਾ ਹੈ ਤੇ ਖੇਤੀ ਨਾਲ ਜੁੜਿਆ ਹੈ। ਫੋਰਬਸ ਮੈਗਜ਼ੀਨ ਨੇ 2015 ‘ਚ ਇਸ ਪਰਿਵਾਰ ਦੀ ਕਮਾਈ 1.3 ਬਿਲੀਅਨ ਡਾਲਰ ਦਿਖਾਈ ਸੀ ਤੇ ਬਰਿਸਕੋ ਨੂੰ ਦੇਸ਼ ਦੇ ਸਭ ਤੋਂ ਵੱਡੇ ਕਿਸਾਨ ਦੇ ਇਨਾਮ ਨਾਲ ਵੀ ਨਵਾਜਿਆ ਜਾ ਚੁੱਕਿਆ ਹੈ।
ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਜ਼ਮੀਨ ਦੇ ਮਾਲਕ ਦੀ ਗੱਲ ਕਰੀਏ ਤਾਂ ਉਹ ਡੈਨ ਤੇ ਫੈਰਿਸ ਵਿਲਕਸ ਬ੍ਰਦਰਜ਼ ਹਨ। ਇਨ੍ਹਾਂ ਕੋਲ ਕਈ ਸੂਬਿਆਂ ‘ਚ ਕੁੱਲ ਸੱਤ ਲੱਖ ਏਕੜ ਜ਼ਮੀਨ ਹੈ। ਇਨ੍ਹਾਂ ਨੇ ਪੱਛਮੀ ਇਦਾਹੋ ‘ਚ ਵੱਡੇ ਪੈਮਾਨੇ ‘ਤੇ ਜ਼ਮੀਨ ਖਰੀਦੀ ਹੈ। ਇਸੇ ਲਿਸਟ ‘ਚ ਅਰਬਪਤੀ ਮੇਲੋਨ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਕੋਲ ਮੈਕਸੀਕੋ, ਕੋਲੋਰੇਡੋ ਤੇ ਹੋਰ ਸੂਬਿਆਂ ‘ਚ 22 ਲੱਖ ਏਕੜ ਜ਼ਮੀਨ ਹੈ।
ਮੀਡੀਆ ਸਮਰਾਟ ਟੇਡ ਟਰਨਰ ਮੋਂਟਾਨ ਤੇ ਨੇਬ੍ਰਾਸਕਾ ‘ਚ 20 ਲੱਖ ਏਕੜ ਜ਼ਮੀਨ ਦੇ ਮਾਲਕ ਹਨ। ਪੀਟਰ ਬਕ, ਚਾਰਲਸ ਤੇ ਡੇਵਿਡ ਕੋਚ ਤੇ ਅਮੇਜਾਨ ਦੇ ਜੇਫ ਬੇਜੋਸ ਕੋਲ ਟੈਕਸਾਸ ‘ਚ ਹਜ਼ਾਰਾਂ ਏਕੜ ਜ਼ਮੀਨ ਹੈ। ਤੇਲ ਕਾਰੋਬਾਰੀ ਵਿਲੀਅਮ ਬਰੂਸ ਹੈਰੀਸਨ ਕੋਲੋਰੇਡੋ ‘ਚ 19 ਲਹਾੜਾ ਦੇ ਮਾਲਕ ਹਨ।
ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੱਛਮ ਵੱਲ ਪਹਾੜੀ ਇਲਾਕਿਆਂ ‘ਚ ਆਬਾਦੀ ਤੇਜੀ ਨਾਲ ਵਧੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪਿਛਲੇ ਸਾਲ ਇਦਾਹੋ ਅਤੇ ਨੇਵਾਦਾ ਅਮਰੀਕਾ ਦੇ ਸਭ ਤੋਂ ਤੇਜੀ ਨਾਲ ਵਧਣ ਵਾਲੇ ਰਾਜਾਂ ‘ਚ ਸ਼ਾਮਲ ਸਨ। ਉਨ੍ਹਾਂ ਤੋਂ ਬਾਅਦ ਉਟਾ, ਐਰੀਜ਼ੋਨਾ ਤੇ ਕੋਲੋਰੇਡੋ ਹਨ। 2018 ‘ਚ ਕੈਲੀਫੋਰਨੀਆ ਤੋਂ 20 ਹਜ਼ਾਰ ਤੋਂ ਜ਼ਿਆਦਾ ਲੋਕ ਇਦਾਹੋ ‘ਚ ਵਸੇ ਹਨ।
ਅਮਰੀਕਾ ‘ਚ 100 ਪਰਿਵਾਰਾਂ ਦੇ ਕਬਜੇ ‘ਚ ਹੈ ਦੇਸ਼ ਦੀ 4 ਕਰੋੜ ਏਕੜ ਜ਼ਮੀਨ

Leave a Comment
Leave a Comment