ਐਮਾਜ਼ੋਨ ਤੇ ਫਲਿਪਕਾਰਟ ਦੀ ਬੰਪਰ ਕਮਾਈ, 6 ਦਿਨਾਂ ‘ਚ ਕਰ ਲਈ ਹਜ਼ਾਰਾਂ ਕਰੋੜ ਦੀ ਕਮਾਈ

TeamGlobalPunjab
3 Min Read

ਐਮਾਜ਼ੋਨ ਤੇ ਫਲਿਪਕਾਰਟ ਦੀ ਅਗਵਾਈ ਵਿੱਚ ਈ – ਟੇਲਰਸ ( ਇਲੈਕਟਰਾਨਿਕ ਲੈਣ- ਦੇਣ ਜ਼ਰੀਏ ਸਾਮਾਨ ਵੇਚਣ ਵਾਲੇ ) ਨੇ 29 ਸਤੰਬਰ ਤੋਂ ਲੈ ਕੇ 4 ਅਕਤੂਬਰ ਦੇ ਵਿੱਚ ਸਿਰਫ਼ ਛੇ ਦਿਨਾਂ ‘ਚ 3 ਅਰਬ ਡਾਲਰ ( ਲਗਭਗ 21,335 ਕਰੋੜ ਰੁਪਏ ) ਦੀ ਵਿਕਰੀ ਕੀਤੀ ਹੈ। ਬੈਂਗਲੁਰੂ ਦੀ ਰਿਸਰਚ ਕੰਪਨੀ ਰੇਡਸੀਰ ਕੰਸਲਟੈਂਸੀ ਦੀ ਰਿਪੋਰਟ ਦੇ ਅਨੁਸਾਰ ਇਹ ਛੇ ਦਿਨਾਂ ਦੀ ਵਿਕਰੀ ‘ਚ ਵਾਲਮਾਰਟ ਦੀ ਮਲਕੀਅਤ ਵਾਲੀ ਕੰਪਨੀ ਫਲਿਪਕਾਰਟ ( Flipkart ) ਤੇ ਐਮਾਜ਼ੋਨ ਦੀ ਹਿੱਸੇਦਾਰੀ 90 ਫੀਸਦੀ ਰਹੀ ਯਾਨੀ ਇਨ੍ਹਾਂ ਦੋਵੇਂ ਕੰਪਨੀਆਂ ਨੇ ਹੀ 18 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਕੀਤੀ ਹੈ।

42 ਹਜ਼ਾਰ ਕਰੋੜ ਦੇ ਪਾਰ ਜਾਵੇਗੀ ਵਿਕਰੀ

ਤਿਉਹਾਰ ਦੇ ਸੀਜ਼ਨ ਦੀ ਵਿਕਰੀ ਦੇ ਪਹਿਲੇ ਐਡੀਸ਼ਨ ‘ਚ ਜ਼ੋਰ ਫੜੀ ਖਰੀਦਾਰੀ ਨੂੰ ਵੇਖਦੇ ਹੋਏ ਉਮੀਦ ਕੀਤੀ ਜਾਂਦੀ ਹੈ ਕਿ ਦਿਵਾਲੀ ਤੱਕ ਸਿਰਫ ਐਮਾਜ਼ੋਨ ਅਤੇ ਫਲਿਪਕਾਰਟ ਦੀ ਆਨਲਾਈਨ ਵਿਕਰੀ ਹੀ ਛੇ ਅਰਬ ਡਾਲਰ (42,671 ਕਰੋੜ ਰੁਪਏ) ਤੱਕ ਜਾ ਸਕਦੀ ਹੈ।

ਰੇਡਸੀਅਰ ਕੰਸਲਟਿੰਗ ਦੇ ਸੰਸਥਾਪਕ ਤੇ ਸੀਈਓ ਅਨਿਲ ਕੁਮਾਰ ਨੇ ਨਿਊਜ਼ ਏਜੰਸੀ ਆਈਏਐੱਨਐੱਸ ਨੂੰ ਕਿਹਾ, ਚੁਣੋਤੀ ਪੂਰਨ ਆਰਥਿਕ ਮਾਹੌਲ ਦੇ ਬਾਵਜੂਦ ਤਿਉਹਾਰੀ ਸੀਜ਼ਨ ਦੇ ਪਹਿਲੇ ਦੌਰ ‘ਚ ਰਿਕਾਰਡ ਤਿੰਨ ਅਰਬ ਡਾਲਰ ਦੀ ਖਰੀਦਾਰੀ ਹੋਈ ਹੈ, ਜਿਸਦੇ ਨਾਲ ਆਨਲਾਈਨ ਖਰੀਦਾਰੀ ਦੇ ਗਾਹਕਾਂ ਵਿੱਚ ਤੇਜੀ ਦੇ ਰੁਝਾਨ ਦਾ ਸੰਕੇਤ ਮਿਲਦਾ ਹੈ।

ਮੁੱਲ ਦੇ ਹਿਸਾਬ ਨਾਲ ਫਲਿਪਕਾਰਟ ਫੈਸਟ‍ਿਵ ਸੀਜ਼ਨ ਵਿੱਚ 60 ਤੋਂ 62 ਫੀਸਦੀ ਹਿੱਸੇਦਾਰੀ ਦੇ ਨਾਲ ਇਸ ਵਿਕਰੀ ਦਾ ਲੀਡਰ ਬਣਿਆ ਹੋਇਆ ਹੈ। ਉਸਦੀ ਸਾਥੀ ਕੰਪਨੀਆਂ Myntra ਅਤੇ Jabong ਨੂੰ ਵੀ ਮਿਲਾ ਲਈਏ ਤਾਂ ਕੁੱਲ ਹਿੱਸੇਦਾਰੀ 63 ਫੀਸਦੀ ਹੋ ਸਕਦੀ ਹੈ।

- Advertisement -

ਐਮਾਜ਼ੋਨ ਨੂੰ ਕੀ ਹੈ ਇਸ ਰਿਪੋਰਟ ਤੋਂ ਸਮੱਸਿਆ
ਰੇਡਸੀਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ , ਮੋਬਾਇਲ ਸਮੇਤ ਸਾਰੀ ਕੈਟੇਗਿਰੀ ‘ਚ ਚੰਗੇ ਪ੍ਰਦਰਸ਼ਨ ਦੀ ਵਜ੍ਹਾ ਕਾਰਨ Flipkart ਅਗੇ ਬਣਿਆ ਹੋਇਆ ਹੈ। ਇਹ ਚੰਗੀ ਕੀਮਤ , ਵਧੀਆ ਈਐਮਆਈ ਵਿਕਲਪ ਦੀ ਵਜ੍ਹਾ ਨਾਲ ਹੈ, ਜਿਨ੍ਹਾਂ ਨੂੰ ਗਾਹਕਾਂ ਤੱਕ ਪਹੁੰਚਾਣ ਲਈ ਜ਼ਬਰਦਸਤ ਮਾਰਕਿਟਿੰਗ ਵੀ ਕੀਤੀ ਗਈ ਹੈ।

ਮੁੱਲ ਦੇ ਹਿਸਾਬ ਨਾਲ ਐਮਾਜ਼ੋਨ ਦੀ ਵਿਕਰੀ ‘ਚ 22 ਫੀਸਦੀ ਦੀ ਵਾਧੇ ਨਾਲ ਹੋਈ ਹੈ। ਹਾਲਾਂਕਿ ਵਾਲਿਊਮ ਯਾਨੀ ਮਾਤਰਾ ਦੇ ਹਿਸਾਬ ਨਾਲ ਇਸ ਦੀ ਵਿਕਰੀ ਵਿੱਚ 30 ਫੀਸਦੀ ਦਾ ਵਾਧਾ ਹੋਇਆ ਹੈ। ਪਰ ਐਮਾਜ਼ੋਨ ਦੇ ਬੁਲਾਰੇ ਵੱਲੋਂ ਇਸ ਰਿਪੋਰਟ ਨੂੰ ਖਾਰਜ ਕਰਦਿਆਂ ਦਾਅਵਾ ਹੈ ਕੀਤਾ ਹੈ ਕਿ ਗਰੇਟ ਇੰਡੀਅਨ ਫੈਸਟ‍ਿਵਲ ( 28 ਸਤੰਬਰ ਤੋਂ 4 ਅਕਤੂਬਰ ) ਦੇ ਦੌਰਾਨ ਖਰੀਦਾਰੀ ਕਰਨ ਵਾਲੇ ਗਾਹਕਾਂ ਵਿੱਚ ਐਮਾਜ਼ੋਨ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ 51 ਫੀਸਦੀ ਰਹੀ ਆਰਡਰ ਵਿੱਚ ਹਿੱਸੇਦਾਰੀ 42 ਫੀਸਦੀ ਅਤੇ ਵੈਲਿਊ ‘ਚ ਹਿੱਸੇਦਾਰੀ 45 ਫੀਸਦੀ ਰਹੀ।

Share this Article
Leave a comment