ਅੰੰਮ੍ਰਿਤਸਰ: ਯੂਕੇ ਦੇ ਸ਼ਹਿਰ ਡਰਬੀ ਵਿਖੇ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਖੇ ਇੱਕ ਵਿਅਕਤੀ ਵੱਲੋਂ ਭੰਨਤੋੜ ਕਰਨ ਦੇ ਮਾਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਇੰਗਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਉਕਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਸੋਮਵਾਰ ਸਵੇਰੇ ਗੁਰੂ ਅਰਜਨ ਦੇਵ ਗੁਰਦੁਆਰਾ ‘ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨੀ ਮੂਲ ਦਾ ਹੈ। ਲਾਕਡਾਉਨ ਦੇ ਦੌਰਾਨ ਗੁਰੂ ਘਰ ਵਿੱਚ ਸੰਗਤ ਦਾ ਆਉਣਾ ਬੰਦ ਹੈ ਅਤੇ ਹਰ ਦਿਨ ਅਰਦਾਸ ਲਾਈਵ ਸਟਰੀਮ ਕੀਤੀ ਜਾ ਰਹੀ ਹੈ।
Very sad to see an attack on any place of worship. Thoughts are with the Derby sangat who have been providing 500 meals a day from Guru Arjan Dev Gurdwara 🙏 #HateCrime
— Preet Kaur Gill MP (@PreetKGillMP) May 25, 2020
ਇਸ ਘਟਨਾ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾ ਨੇ ਟਵੀਟ ਕੀਤਾ ਕਿ ਕਿਸੇ ਵੀ ਧਾਰਮਿਕ ਅਸਥਾਨ ‘ਤੇ ਹੋਏ ਹਮਲੇ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਮੈਂ ਉਸ ਸੰਗਤ ਨਾਲ ਹਾਂ ਜੋ ਗੁਰੂ ਅਰਜਨ ਦੇਵ ਗੁਰਦੁਆਰੇ ਤੋਂ ਹਰ ਰੋਜ਼ 500 ਲੋਕਾਂ ਲਈ ਭੋਜਨ ਤਿਆਰ ਕਰਦੀ ਹੈ।
Guru Arjan Dev Gurdwara, Derby attacked/vandalised this morning . Same Gurdwara produces 500 meals daily for the community during lockdown. @RobertJenrick @team_greenhalgh Our focus should be tackling #hatecrime and reopening. Usually the Gurdwara would be busy with Sangat. pic.twitter.com/1ogQKZ74MN
— Sikh Council UK (@SCUKofficial) May 25, 2020