ਨਿਊਜ਼ ਡੈਸਕ : ਬਿਗ ਬੌਸ ਓਟੀਟੀ ‘ਚ ਇਨ੍ਹੀਂ ਦਿਨੀਂ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਦੀਆਂ ਨਜ਼ਦੀਕੀਆਂ ਕਾਫੀ ਚਰਚਾ ‘ਚ ਹਨ। ਹਾਲੇ ਤੱਕ ਸ਼ੋਅ ਓਟੀਟੀ ਪਲੇਟਫਾਰਮ ਵੂਟ ‘ਤੇ ਧੂਮ ਮਚਾ ਮਚਾ ਰਿਹਾ ਹੈ ਪਰ ਹੁਣ ਮੇਕਅਰਸ ਬਿਗ ਬੌਸ 15 ਦੇ ਟੀਵੀ ਵਰਜ਼ਨ ਨੂੰ ਸਤੰਬਰ ਦੇ ਅੰਤ ਜਾਂ ਅਕਤੂਬਰ ਦੀ ਸ਼ੁਰੂਆਤ ‘ਚ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।
ਬਿੱਗ ਬੌਸ 15 ਦੇ ਨਾਲ ਹੁਣ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਨਾਮ ਵੀ ਚਰਚਾ ਵਿੱਚ ਹਨ ਜੋ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈ ਸਕਦੇ ਹਨ। ਬਿੱਗ ਬੌਸ 15 ਵਿਚ ਪੰਜਾਬੀ ਗਾਇਕਾ ਅਫਸਾਨਾ ਖਾਨ ਬਾਤੌਰ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆ ਸਕਦੀ ਹੈ। ਪਤਾ ਚੱਲਿਆ ਹੈ ਕਿ ਅਫਸਾਨਾ ਖਾਨ ਨੂੰ ਵੀ ਬਿਗ ਬੌਸ 15 ਲਈ ਅਪ੍ਰੋਚ ਕੀਤਾ ਗਿਆ ਹੈ।
View this post on Instagram
ਇਸ ਤੋਂ ਇਲਾਵਾ ਬਿੱਗ ਬੌਸ 15 ਲਈ ਨੇਹਾ ਮਰਦਾ ਅਤੇ ਅਰਜੁਨ ਬਿਜਲਾਨੀ ਵਰਗੇ ਟੀਵੀ ਸਿਤਾਰੇ ਵੀ ਸ਼ਾਮਲ ਹਨ।ਇਸ ਤੋਂ ਇਲਾਵਾ ਅਭਿਨੇਤਰੀ ਪ੍ਰਿਆ ਬੈਨਰਜੀ ਵੀ ਇਸ ਸਾਲ ਘਰ ਵਿੱਚ ਐਟਰੀ ਕਰ ਸਕਦੀ ਹੈ।