ਨਿਊਜ਼ ਡੈਸਕ : ਕਾਬੁਲ ਏਅਰਪੋਰਟ ‘ਤੇ 15 ਅਗਸਤ ਤੋਂ ਹਾਲਾਤ ਬਹੁਤ ਖ਼ਰਾਬ ਹਨ। ਤਾਲਿਬਾਨ ਤੋਂ ਬਚਣ ਲਈ ਲੋਕ ਦੇਸ਼ ਛੱਡ ਕੇ ਜਾਣ ਨੂੰ ਮਜਬੂਰ ਹਨ। ਅਜਿਹੀ ਸਥਿਤੀ ਵਿੱਚ ਕਾਬੁਲ ਏਅਰਪੋਰਟ ਦੇ ਆਸ-ਪਾਸ ਹਜ਼ਾਰਾਂ ਲੋਕ ਖਾਣੇ ਅਤੇ ਪਾਣੀ ਲਈ ਤਰਸ ਰਹੇ ਹਨ। ਏਅਰਪੋਰਟ ਦੇ ਬਾਹਰ ਪਾਣੀ ਦੀ ਇੱਕ ਬੋਤਲ ਦੀ ਕੀਮਤ 40 ਡਾਲਰ ਯਾਨੀ ਲਗਭਗ 3000 ਰੁਪਏ ਅਤੇ ਇੱਕ ਪਲੇਟ ਚਾਵਲ ਦੀ ਕੀਮਤ 100 ਡਾਲਰ ਯਾਨੀ ਲਗਭਗ 7500 ਰੁਪਏ ਹੈ।
ਖਾਣੇ ਤੇ ਪਾਣੀ ਦੀ ਕੀਮਤ ਇੰਨੀ ਜ਼ਿਆਦਾ ਹੋਣ ਨਾਲ ਲੋਕ ਭੁੱਖੇ ਢਿੱਡ ਧੁੱਪ ‘ਚ ਖੜ੍ਹੇ ਰਹਿਣ ਨੂੰ ਮਜਬੂਰ ਹਨ ਅਤੇ ਬੇਹੋਸ਼ ਹੋ ਕੇ ਡਿੱਗ ਰਹੇ ਹਨ, ਪਰ ਤਾਲਿਬਾਨ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਉਨ੍ਹਾਂ ਨਾਲ ਕੁੱਟਮਾਰ ਕਰ ਰਿਹਾ ਹੈ। ਇਸ ਮੁਸ਼ਕਿਲ ਦੀ ਘੜੀ ‘ਚ ਨਾਟੋ ਦੇਸ਼ਾਂ ਦੇ ਫੌਜੀ ਅਫਗਾਨਿਸਤਾਨ ਦੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਅਮਰੀਕੀ ਫੌਜੀ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਅਤੇ ਖਾਣਾ ਦੇ ਰਹੇ ਹਨ।
Who’s this AMERICAN Soldier at Kabul airport Afghanistan? He just won the Internet. – @beingrealmac pic.twitter.com/9zY5P4OBTC
— Daniel Newmaη (@DanielNewman) August 22, 2021
ਇਸ ਵਿਚਾਲੇ ਇਹ ਵੀ ਖ਼ਬਰਾਂ ਹਨ ਕਿ ਕਾਬੁਲ ਏਅਰਪੋਰਟ ਨੂੰ ਤਾਲਿਬਾਨ ਨੇ ਚਾਰੇ ਪਾਸਿਓਂ ਘੇਰ ਲਿਆ ਹੈ। ਕਾਬੁਲ ਵੱਲ ਜਾਣ ਵਾਲੀ ਰੋਡ ਹੋਵੇ ਜਾਂ ਫਿਰ ਏਅਰਪੋਰਟ ਦਾ ਮੇਨ ਗੇਟ ਹਰ ਪਾਸੇ ਤਾਲਿਬਾਨ ਹੈ। ਜਿਸ ਤੋਂ ਬਚਣ ਲਈ ਲੋਕਾਂ ਦੀ ਭਾਰੀ ਭੀੜ ਏਅਰਪੋਰਟ ਦੇ ਉੱਤਰੀ ਗੇਟ ਵੱਲ ਜਾ ਰਹੀ ਹੈ ਪਰ ਉੱਥੇ ਵੀ ਤਾਲਿਬਾਨ ਦੇ ਲੜਾਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ।
ਅਫਗਾਨਿਸਤਾਨ ਦੇ ਕਾਬੁਲ ਵਿੱਚ ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਪਿਛਲੇ ਇੱਕ ਹਫ਼ਤੇ ਤੋਂ ਜ਼ਿਆਦਾ ਦੇ ਸਮੇਂ ਤੋਂ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਲੋਕ ਦੇਸ਼ ਛੱਡਣ ਲਈ ਏਅਰਪੋਰਟ ਵੱਲ ਭੱਜ ਰਹੇ ਹਨ ਅਮਰੀਕਾ ਸਣੇ ਕਈ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ, ਪਰ ਅਜਿਹੇ ਹਜ਼ਾਰਾਂ ਲੋਕ ਹਨ ਜਿਨ੍ਹਾਂ ਨੂੰ ਅਫ਼ਗਾਨ ਤੋਂ ਨਿਕਲਣ ਦੀ ਉਮੀਦ ਹੈ। ਇਹੀ ਵਜ੍ਹਾ ਹੈ ਕਿ ਕਾਬੁਲ ਏਅਰਪੋਰਟ ਤੇ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ‘ਚ ਭੀੜ ਇਕੱਠੀ ਹੋਈ ਹੈ।