ਪਰਿਵਾਰ ਨੂੰ ਭੁੱਖ ਤੋਂ ਬਚਾਉਣ ਲਈ ਆਪਣੀ ਹੀ ਧੀ ਨੂੰ ਵੇਚ ਰਿਹੈ ਮਜਬੂਰ ਅਫਗਾਨੀ ਪਿਓ!

TeamGlobalPunjab
2 Min Read

ਨਿਊਜ਼ ਡੈਸਕ: ਅਫਗਾਨਿਸਤਾਨ ਤੋਂ ਅਮਰੀਕੀ ਅਤੇ ਵਿਦੇਸ਼ੀ ਫ਼ੌਜਾਂ ਦੇ ਜਾਣ ਤੋਂ ਬਾਅਦ ਹਾਲਾਤ ਮਾੜੇ ਹੀ ਹੁੰਦੇ ਜਾ ਰਹੇ ਹਨ। ਤਾਲਿਬਾਨ ਦਾ ਪੂਰੇ ਦੇਸ਼ ‘ਤੇ ਕਬਜ਼ਾ ਹੈ ਅਤੇ ਇੱਥੋਂ ਦੇ ਨਾਗਰਿਕਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਜਦੋਂ ਤੋਂ ਤਾਲਿਬਾਨ ਨੇ ਸਰਕਾਰ ਸੰਭਾਲੀ ਹੈ, ਉਦੋਂ ਤੋਂ ਦੇਸ਼ ਵਿੱਚ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਲੋਕ ਆਪਣੀ ਧੀਆਂ ਵੇਚਣ ਲਈ ਮਜਬੂਰ ਹੋ ਰਹੇ ਹਨ। ਅਜਿਹੀ ਹੀ ਇਕ ਕਹਾਣੀ ਹੈ ਸਾਬਕਾ ਪੁਲਿਸ ਕਰਮਚਾਰੀ ਮੀਰ ਨਾਜ਼ਿਰ ਦੀ ਜੋ ਆਪਣੇ ਪਰਿਵਾਰ ਨੂੰ ਭੁੱਖ ਤੋਂ ਬਚਾਉਣ ਲਈ ਆਪਣੀ ਧੀ ਵੇਚਣ ਲਈ ਤਿਆਰ ਹੋ ਗਏ ਹਨ।

ਬ੍ਰਿਟਿਸ਼ ਅਖਬਾਰ ਦੀ ਖਬਰ ਦੇ ਮੁਤਾਬਕ ਨਾਜ਼ਿਰ ਸਿਰਫ 580 ਡਾਲਰ ਯਾਨੀ ਭਾਰਤੀ ਕਰੰਸੀ ਮੁਤਾਬਕ 43000 ਰੁਪਏ ਲਈ ਆਪਣੀ ਧੀ ਨੂੰ ਵੇਚਣ ਲਈ ਤਿਆਰ ਹਨ। ਉਨ੍ਹਾਂ ਦੇ ਪਰਿਵਾਰ ‘ਚ ਸੱਤ ਮੈਂਬਰ ਹਨ ਤੇ ਉਹ ਇਨ੍ਹਾਂ ਨੂੰ ਭੁੱਖ ਤੋਂ ਬਚਾਉਣ ਲਈ ਮਜਬੂਰ ਹਨ। ਉਨ੍ਹਾਂ ਦੀ ਚਾਰ ਸਾਲ ਦੀ ਧੀ ਸਾਫੀਆ ਘਰ ਵਿੱਚ ਸਭ ਤੋਂ ਛੋਟੀ ਹੈ ਅਤੇ ਨਾਜ਼ਿਰ ਨੂੰ ਉਮੀਦ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਵੀ ਬਚ ਸਕੇਗੀ। ਨਾਜ਼ਿਰ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਵੇਚਣ ਲਈ ਗੱਲਬਾਤ ਵੀ ਕਰ ਰਹੇ ਹਨ।

ਰਿਪੋਰਟਾਂ ਮੁਤਾਬਕ ਨਾਜ਼ਿਰ 15 ਅਗਸਤ ਤੋਂ ਪਹਿਲਾਂ ਅਫਗਾਨ ਪੁਲੀਸ ਵਿੱਚ ਇੱਕ ਛੋਟੇ ਕਰਮਚਾਰੀ ਸਨ। ਤਾਲਿਬਾਨ ਨੇ ਦੇਸ਼ ਤੇ ਕਬਜ਼ਾ ਕੀਤਾ ਅਤੇ ਉਨ੍ਹਾਂ ਦੀ ਨੌਕਰੀ ਚਲੀ ਗਈ। ਸਾਰੇ ਪੈਸੇ ਖਤਮ ਹੋ ਗਏ ਹਨ ਤੇ ਹੁਣ ਪਰਿਵਾਰ ਨੂੰ ਕਿੰਝ ਰੋਟੀ ਖਵਾਉਣ ਇਹ ਵੱਡਾ ਸਵਾਲ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਘਰ ਦਾ ਕਿਰਾਇਆ ਵੀ ਦੇਣਾ ਹੈ ਤੇ ਉਨ੍ਹਾਂ ਨੂੰ ਆਪਣੇ ਧੀ ਵੇਚਣ ਤੋਂ ਇਲਾਵਾ ਕੋਈ ਹੋਰ ਦੂਸਰਾ ਰਸਤਾ ਨਜ਼ਰ ਨਹੀਂ ਆ ਰਿਹਾ।

ਨਾਜ਼ਿਰ ਨੇ ਦੱਸਿਆ, ਮੈਂ ਆਪਣੀ ਧੀ ਨੂੰ ਵੇਚਣ ਦੀ ਥਾਂ ਮਰਨਾ ਪਸੰਦ ਕਰਦਾ, ਪਰ ਮੇਰੀ ਮੌਤ ਨਾਲ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਭਲਾ ਨਹੀਂ ਹੋਵੇਗਾ ਫਿਰ ਮੇਰੇ ਬਾਕੀ ਬੱਚਿਆਂ ਨੂੰ ਰੋਟੀ ਕੌਣ ਖਵਾਏਗਾ।

Share This Article
Leave a Comment