ਪਠਾਨਕੋਟ : ਪਿਆਰ ਇੱਕ ਅਜਿਹੀ ਚੀਜ਼ ਹੈ ਜਿਸ ਦਾ ਉਮਰ ਅਤੇ ਜਾਤ ਨਾਲ ਕੋਈ ਸਬੰਧ ਨਹੀਂ। ਇਹ ਕਿਸੇ ਵੀ ਸਮੇਂ ਕਿਸੇ ਨੂੰ ਵੀ ਕਿਸੇ ਦੇ ਵੀ ਨਾਲ ਹੋ ਸਕਦਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਪਿਆਰ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਨਾ ਸਿਰਫ ਸਾਰਿਆਂ ਨੂੰ ਹੈਰਾਨ ਕੀਤਾ ਹੈ ਬਲਕਿ ਇਹ ਸੋਚਣ ਲਈ ਵੀ ਮਜ਼ਬੂਰ ਕਰ ਦਿੱਤਾ ਹੈ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਦਰਅਸਲ ਇਹ ਮਾਮਲਾ ਪਠਾਨਕੋਟ ਦੇ ਖਾਨਪੁਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਚਰਚਾ ਹੈ ਕਿ ਇਕ 37 ਸਾਲਾ ਮਹਿਲਾ ਨੇ 6 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੀ ਆਪਣੀ ਹੀ ਧੀ ਦੇ ਜੇਠ ਨਾਲ ਵਿਆਹ ਕਰਵਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮਹਿਲਾ ਦੀ ਧੀ ਦਾ ਵਿਆਹ 6 ਮਹੀਨੇ ਪਹਿਲਾਂ ਜਿਸ ਲੜਕੇ ਨਾਲ ਹੋਇਆ ਸੀ ਇਹ ਮਹਿਲਾ ਉਸੇ ਲੜਕੇ ਦੇ ਹੀ ਵੱਡੇ ਭਰਾ ਨੂੰ ਆਪਣਾ ਦਿਲ ਦੇ ਬੈਠੀ ਅਤੇ ਇੱਥੇ ਹੀ ਬੱਸ ਨਹੀਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ 2 ਅਕਤੂਬਰ ਵਾਲੇ ਦਿਨ ਵਿਆਹ ਵੀ ਕਰਵਾ ਲਿਆ ਹੈ। ਪਤਾ ਲੱਗਾ ਹੈ ਕਿ ਇਸ ਪ੍ਰੇਮ ਵਿਆਹ ਦਾ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਕਨੂੰਨੀ ਸਹਾਇਤਾ ਲੈਂਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ।