ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਦੇਖਦੇ ਰੇਲਵੇ ਨੂੰ ਪਈਆਂ ਭਾਜੜਾਂ, ਇਹ ਰੂਟ ‘ਤੇ ਟ੍ਰੇਨਾਂ ਰੱਦ

TeamGlobalPunjab
1 Min Read

ਫ਼ਿਰੋਜ਼ਪੁਰ: ਕਿਸਾਨਾਂ ਵੱਲੋਂ 24 ਸਤੰਬਰ ਤੋਂ 26 ਸਤੰਬਰ ਤਕ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਪੂਰੇ ਪੰਜਾਬ ਵਿਚੋਂ ਮਿਲ ਰਹੇ ਸਮਰਥਨ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਮੰਡਲ ਤੋਂ ਚੱਲਣ ਵਾਲੀਆ ਸਾਰੀਆਂ ਸਪੈਸ਼ਲ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਟਰੇਨਾਂ ‘ਤੇ ਰੋਕ 24 ਸਤੰਬਰ ਨੂੰ ਹੀ ਲੱਗ ਜਾਵੇਗੀ, ਜੋ 26 ਸਤੰਬਰ ਤਕ ਜਾਰੀ ਰਹੇਗੀ।

ਫ਼ਿਰੋਜ਼ਪੁਰ ਦੇ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ, ਵਧੀਕ ਮੰਡਲ ਰੇਲ ਪ੍ਰਬੰਧਕ ਸੁਖਵਿੰਦਰ ਸਿੰਘ, ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਆਸ਼ੀਸ਼ ਕੁਮਾਰ ਅਤੇ ਹੋਰ ਅਧਿਕਾਰੀ ਨਾਲ ਬੈਠਕ ਕੀਤੀ। ਜਿਸ ਦੌਰਾਨ ਇਹ ਫੈਸਲਾ ਲਿਆ ਗਿਆ।

ਦੱਸ ਦਈਏ ਕਿ ਫ਼ਿਰੋਜ਼ਪੁਰ ਮੰਡਲ ਨੂੰ ਯਾਤਰੀਆਂ ਦੀ ਸਹੂਲਤ ਲਈ 14 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਲੌਕਡਾਊਨ ਦੌਰਾਨ ਟਰੇਨਾਂ ਘੱਟ ਗਿਣਤੀ ‘ਚ ਚਲਾਈਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਤੋਂ ਪਹਿਲਾਂ ਇੱਥੇ ਰੇਲ ਰਾਹੀਂ ਲੋਕ ਵੱਡੀ ਗਿਣਤੀ ‘ਚ ਸਫ਼ਰ ਕਰਦੇ ਹਨ।

Share This Article
Leave a Comment