ਜਲੰਧਰ: ਜਲੰਧਰ ਦੇ ਇੱਕ ਫਰਨੀਚਰ ਦੇ ਸ਼ੋਅਰੂਮ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਇਹ ਫਰਨੀਚਰ ਦਾ ਗੋਦਾਮ ਸ਼ਹਿਰ ਦੀ ੬੬ ਫੁੱਟੀ ਰੋਡ ਤੇ ਬਣਿਆ ਹੋਇਆ ਸੀ। ਹਾਈ ਗ੍ਰੇਡ ਫਰਨੀਚਰ ਦਾ ਇਹ ਸ਼ੋਅਰੂਮ ਬੀਤੀ ਰਾਤ ਅੱਗ ਦੀ ਭੇਟ ਚੜ੍ਹ ਗਿਆ ਸ਼ੋਅਰੂਮ ਦੇ ਮਾਲਕ ਨਰੇਸ਼ ਗੁਪਤਾ ਮੁਤਾਬਕ ਉਹ ਸੋਮਵਾਰ ਸ਼ਾਮ ਨੂੰ ਕਰਫਿਊ ਲੱਗਣ ਤੋਂ ਪਹਿਲਾਂ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ।
ਇਸ ਤੋਂ ਬਾਅਦ ਚਾਰ ਕੁ ਵਜੇ ਕਰੀਬ ਉਨ੍ਹਾਂ ਨੂੰ ਇੱਕ ਫ਼ੋਨ ਆਉਂਦਾ ਹੈ ਅਤੇ ਸ਼ੋਅਰੂਮ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲਦੀ ਹੈ। ਫੋਨ ਤੇ ਸੂਚਨਾ ਮਿਲਦੇ ਸਾਰ ਹੀ ਸ਼ੋਅਰੂਮ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਤਕਰੀਬਨ ਤਿੰਨ ਘੰਟੇ ਬਾਅਦ ਸਵੇਰੇ ਸਾਢੇ ਸੱਤ ਵਜੇ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਅੱਗ ਬੁਝਾਉਣ ਲਈ ਪਹੁੰਚੀਆਂ।
ਉਦੋਂ ਤੱਕ ਗੋਦਾਮ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ ਗਨੀਮਤ ਰਹੀ ਕਿ ਰਾਤ ਦੇ ਸਮੇਂ ਫੈਕਟਰੀ ਵਿੱਚ ਕੋਈ ਕਾਮਾ ਮੌਜੂਦ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।