ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮਨ ‘ਤੇ ਵੱਡਾ ਬੋਝ ਲੈਕੇ ਇਸ ਫਾਨੀ ਸੰਸਾਰ ਤੋ ਸਦਾ ਲਈ ਰੁਖ਼ਸਤ ਹੋ ਗਏ ਹਰਚਰਨ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਰਨਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਫੈਡਰੇਸ਼ਨ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਜਾਰੀ ਸਾਝੇ ਬਿਆਨ ਵਿੱਚ ਕਿਹਾ ਹੈ ਕਿ ਹਰਚਰਨ ਸਿੰਘ ਨੇ ਬੀਤੇ ਦਿਨੀ ਮੀਡੀਏ ਦੇ ਇੱਕ ਹਿੱਸੇ ਵਿੱਚ ਸਪੱਸ਼ਟ ਕਿਹਾ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰ ਬਹੁਤ ਕੁੱਝ ਗਲਤ ਹੈ ਜਿਸ ਦਾ ਪਰਦਾਫਾਸ਼ ਕਰਾਂਗਾ ਅੱਜ ਅਚਾਨਕ ਉਹਨਾ ਨੂੰ ਹਾਰਟਅਟੈਕ ਆਇਆ ਹੈ।
ਅਜਿਹੇ ਹਾਲਤਾ ਵਿੱਚ ਹਰਚਰਨ ਸਿੰਘ ਦੀ ਮੋਤ ਦੀ ਜਾਚ ਹੋਣੀ ਬੇਹੱਦ ਜਰੂਰੀ ਹੈ ਕਿ ਉਹਨਾ ਨੂੰ ਪਿਛਲੇ ਇੱਕ ਹਫਤੇ ਤੋ ਕਿਸ ਕਿਸ ਨੇ ਫੋਨ ਕੀਤੇ ਹਨ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੁੱਝ ਸਮਾਂ ਪਹਿਲਾ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਦ ਉਹਨਾ ਨਾਲ ਇਹ ਗੁੱਸਾ ਜਾਹਰ ਕੀਤਾ ਸੀ ਕਿ ਤੁਸੀ ਤਿੰਨ ਲੱਖ ਤਨਖਾਹ ਦੇ ਲਾਲਚ ਵਿੱਚ ਕਿਉ ਪਾਪ ਦੇ ਭਾਗੀ ਬਣੇ ਤਾਂ ਉਹਨਾ ਕਿਹਾ ਸੀ ਮੈਂ ਸਭ ਕੁੱਝ ਮੁੱਖ ਗਵਾਹ ਦੇ ਤੌਰ ਤੇ ਬਿਆਨ ਕਰਾਂਗਾ ਕਿਉਕਿ ਮੇਰੀ ਆਤਮਾ ਤੇ ਭਾਰੀ ਬੋਝ ਹੈ ਮੇਰੇ ਉਪਰ ਲੱਗ ਰਹੇ ਦੋਸ਼ ਭਾਵੇ ਬੇਬੁਨਿਆਦ ਨੇ ਪਰ ਮੈ ਮਹਿਸੂਸ ਕਰਦਾ ਕਿ ਮੈਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ ਨਹੀ ਸੀ ਬਣਨਾ ਚਾਹੀਦਾ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਹੋਰ ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੀ ਜਾਨ ਨੂੰ ਖਤਰਾ ਦੱਸਦਿਆ ਉਸ ਉਪਰ ਨਜਰ ਰੱਖਣ ਦੀ ਮੰਗ ਕੀਤੀ ਕਿਉਕਿ ਰੂਪ ਸਿੰਘ ਵੀ ਹਰਚਰਨ ਸਿੰਘ ਵਾਗ ਮਨ ਤੇ ਭਾਰੀ ਬੋਝ ਲੈਕੇ ਵਿਦੇਸ਼ ਅੰਦਰ ਇਕਾਂਤਵਾਸ ਵਿੱਚ ਹਨ । ਉਹਨਾ ਨੇ ਵੀ ਕਿਹਾ ਕਿ ਉਹ ਬਹੁਤ ਜਲਦੀ ਸਭ ਕੁੱਝ ਦਾ ਖੁਲਾਸਾ ਜਨਤਕ ਕਰਨਗੇ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਮੌਤ ਬੇਹੱਦ ਰਹੱਸਮਈ ਹੈ ਕਿਉਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ 328 ਪਾਵਨ ਸਰੂਪਾ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਵਿੱਚ ਆਈਆ ਬੇਨਿਯਮੀਆ ਵਿੱਚ ਇਹਨਾ ਤੇ ਐਡਵੋਕੇਟ ਈਸਰ ਸਿੰਘ ਦੀ ਅਗਵਾਈ ਵਾਲੀ ਜਾਚ ਕਮੇਟੀ ਨੇ ਉਂਗਲ ਉਠਾਈ ਸੀ ।