Bigg Boss 14: ਸਲਮਾਨ ਖਾਨ ਨੇ ਵਧਾਈ ਆਪਣੀ ਫੀਸ, ਰਕਮ ਜਾਣ ਕੇ ਹੋ ਜਾਓਗੇ ਹੈਰਾਨ

TeamGlobalPunjab
2 Min Read

ਨਵੀਂ ਦਿੱਲੀ: ਕਲਰਸ ਦਾ ਸਭ ਤੋਂ ਵਿਵਾਦਤ ਅਤੇ ਸਭ ਤੋਂ ਫੇਮਸ ਸ਼ੋਅ ‘ਬਿੱਗ ਬਾਸ 14’ ਸ਼ੁਰੂ ਹੋਣ ਲਈ ਤਿਆਰ ਹੈ। ਖਬਰਾਂ ਦੀ ਮੰਨੀਏ ਤਾਂ ਸ਼ੋਅ ਅਗਲੇ ਮਹੀਨੇ ਤੋਂ ਟੈਲੀਕਾਸਟ ਕੀਤਾ ਜਾਵੇਗਾ। ਇਸ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਸਲਮਾਨ ਖਾਨ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸ਼ੋਅ ਨੂੰ ਲੈ ਕੇ ਹਰ ਦਿਨ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਕਦੇ ਕੰਟੈਂਸਟੈਂਟਸ ਦੇ ਨਾਮ ਨੂੰ ਲੈ ਕੇ ਤਾਂ ਕਦੇ ਇਸ ਦੀ ਥੀਮ ਨੂੰ ਲੈ ਕੇ।

ਹਾਲ ਹੀ ਵਿੱਚ ਜਿਸ ਖਬਰ ‘ਤੇ ਤੇਜ਼ੀ ਨਾਲ ਚਰਚਾ ਹੋ ਰਹੀ ਹੈ ਉਹ ਸਲਮਾਨ ਖ਼ਾਨ ਦੀ ਫੀਸ ਦੀ ਖਬਰ। ਵੈਸੇ ਹਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਸਲਮਾਨ ਖ਼ਾਨ ਦੀ ਫੀਸ ‘ਤੇ ਚਰਚਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਇਹ ਹਰ ਵਾਰ ਹੁੰਦਾ ਹੈ ਜਦੋਂ ਨਵਾਂ ਸੀਜ਼ਨ ਆਉਣ ਦੇ ਨਾਲ ਭਾਈਜਾਨ ਦੀ ਫੀਸ ‘ਤੇ ਕਿਆਸ ਲਗਾਏ ਜਾਂਦੇ ਹਨ। ਸਲਮਾਨ ਖ਼ਾਨ ਪਿਛਲੇ 10 ਸੀਜ਼ਨ ਤੋਂ ਬਿੱਗ ਬਾਸ ਹੋਸਟ ਕਰ ਰਹੇ ਹਨ। ਉਹ ਆਉਂਦੇ ਸਿਰਫ ਹਫਤੇ ਵਿੱਚ ਦੋ ਹੀ ਦਿਨ ਹਨ, ਪਰ ਉਨ੍ਹਾਂ ਦੋ ਦਿਨ ਲਈ ਉਹ ਮੋਟੀ ਫੀਸ ਲੈਂਦੇ ਹਨ। ਸਲਮਾਨ ਖ਼ਾਨ ਦੀ ਫੀਸ ਹਰ ਸੀਜ਼ਨ ਦੇ ਨਾਲ ਵੱਧਦੀ ਗਈ ਹੈ।

ਇਸ ਵਾਰ ਭਾਈਜਾਨ ਦੀ ਫੀਸ ਜੋ ਸਾਹਮਣੇ ਆਈ ਹੈ ਉਸ ਨੂੰ ਸੁਣ ਕੇ ਤੁਸੀ ਪੱਕਾ ਹੈਰਾਨ ਰਹਿ ਜਾਓਗੇ। ਬਿੱਗ ਬਾਸ ਵਾਰੇ ਸਭ ਤੋਂ ਸਟੀਕ ਜਾਣਕਾਰੀ ਦੇਣ ਵਾਲੇ ਟਵਿੱਟਰ ਅਕਾਉਂਟ ਦ ਖਬਰੀ ਦੀ ਮੰਨੀਏ ਤਾਂ ਸਲਮਾਨ ਖ਼ਾਨ ਇਸ ਵਾਰ ਹਰ ਐਪਿਸੋਡ ਦੇ 20 ਕਰੋੜ ਰੁਪਏ ਲੈ ਰਹੇ ਹਨ, ਜੇਕਰ ਤਿੰਨ ਮਹੀਨੇ ਦਾ ਹਿਸਾਬ ਲਾਈਏ ਤਾਂ ਸਲਮਾਨ ਖ਼ਾਨ ਦੀ ਫੀਸ 450 ਕਰੋੜ ਰੁਪਏ ਹੋਵੋਗੀ। ਯਾਨੀ ਬਿੱਗ ਬਾਸ 14 ਲਈ ਸਲਮਾਨ ਖ਼ਾਨ 450 ਕਰੋੜ ਰੁਪਏ ਲੈਣਗੇ, ਹਾਲਾਂਕਿ ਅਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹਾਂ।

Share This Article
Leave a Comment