ਵਾਸ਼ਿੰਗਟਨ: ਡੈਮੋਕਰੈਟਿਕ ਪਾਰਟੀ ਵਲੋਂ ਰਾਸ਼ਟਰਪਤੀ ਚੋਣਾ ‘ਚ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਭਾਰਤੀ-ਅਮਰੀਕੀ ਸਬਰੀਨਾ ਸਿੰਘ ਨੂੰ ਆਪਣੀ ਚੋਣ ਮੁਹਿੰਮ ਲਈ ਪ੍ਰੈਸ ਸਕੱਤਰ ਵਜੋਂ ਨਿਯੁਕਤ ਕੀਤਾ ਹੈ। ਸਬਰੀਨਾ ਸਿੰਘ ਇਸ ਤੋਂ ਪਹਿਲਾਂ ਡੈਮੋਕਰੈਟਿਕ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਦੋ ਉਮੀਦਵਾਰਾਂ ਨਿਊ ਜਰਸੀ ਦੇ ਮੇਅਰ ਸੈਨੇਟਰ ਕੋਰੀ ਬੁੱਕਰ ਤੇ ਨਿਊ ਯਾਰਕ ਦੇ ਸਾਬਕਾ ਮੇਅਰ ਮਾਈਕ ਬਲੂਮਬਰਗ ਲਈ ਪ੍ਰੈੱਸ ਦਾ ਕੰਮਕਾਜ ਵੇਖਦੀ ਸਨ।
ਅਜਿਹਾ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਪਾਰਟੀ ਦੇ ਉਪ ਰਾਸ਼ਟਰਪਤੀ ਉਮੀਦਵਾਰ ਲਈ ਭਾਰਤੀ ਮੂਲ ਦੀ ਪ੍ਰੈਸ ਸਕੱਤਰ ਨਿਯੁਕਤ ਕੀਤੀ ਗਈ ਹੋਵੇ ਇਸ ਨੂੰ ਲੈ ਕੇ ਸਬਰੀਨਾ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਕਿਹਾ, ਮੈਂ ਕਮਲਾ ਹੈਰਿਸ ਦੇ ਪ੍ਰੈੱਸ ਸਕੱਤਰ ਵਜੋਂ ਜੁਆਇਨ ਕਰਕੇ ਬਹੁਤ ਉਤਸ਼ਾਹਿਤ ਹਾਂ! ਮੈਂ ਕੰਮ ਕਰਨ ਲਈ ਅਤੇ ਨਵੰਬਰ ਵਿੱਚ ਜਿੱਤ ਹਾਸਲ ਕਰਨ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੀ।
I’m so excited to join the #BidenHarris ticket as Press Secretary for @KamalaHarris! Can’t wait to get to work and win in November! https://t.co/m4wWayUzbH
— Sabrina Singh (@sabrinasingh24) August 16, 2020
ਸਿੰਘ ਅਮਰੀਕਾ ਦੇ ਇੰਡੀਆ ਲੀਗ ਸੰਗਠਨ ਦੇ ਸਰਦਾਰ ਜੇ.ਜੇ. ਸਿੰਘ ਦੀ ਪੋਤੀ ਹਨ, ਜੋ ਇੱਕ ਗੈਰ – ਲਾਭਕਾਰੀ ਸੰਗਠਨ ਹੈ ਤੇ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਹਿੱਤਾਂ ਲਈ ਕੰਮ ਕਰਦਾ ਹੈ।