ਪਟਿਆਲਾ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਗਿਣਤੀ ਹੋਈ 1,613

TeamGlobalPunjab
5 Min Read

ਪਟਿਆਲਾ: ਜ਼ਿਲ੍ਹੇ ‘ਚ ਅੱਜ 25 ਕੋਵਿਡ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 125 ਦੇ ਕਰੀਬ ਰਿਪੋਰਟਾਂ ਵਿਚੋ 25 ਕੋਵਿਡ ਪਾਜ਼ਿਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪਾਜ਼ਿਟਿਵ ਕੇਸ ਦੀ ਸੁਚਨਾ ਸਿਵਲ ਸਰਜਨ ਸੰਗਰੂਰ ਅਤੇ ਇੱਕ ਦੀ ਸੂਚਨਾ ਪੀ.ਜੀ.ਆਈ.ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਜਿਸ ਨਾਲ ਜਿਲੇ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 1613 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 57 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 928 ਹੋ ਗਈ ਹੈ।ਉਹਨਾਂ ਦੱਸਿਆਂ ਕਿ ਜਿਲੇ ਵਿਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਮੋਤ ਦਰ 1.7 ਪ੍ਰਤੀਸ਼ਤ ਹੈ।ਪੌਜਟਿਵ ਕੇਸਾਂ ਵਿੱਚੋਂ 28 ਪਾਜ਼ਿਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 928 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 657 ਹੈ।

ਪਾਜ਼ਿਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 25 ਕੇਸਾਂ ਵਿਚੋ 17 ਪਟਿਆਲਾ ਸ਼ਹਿਰ, 01 ਰਾਜਪੁਰਾ, 01 ਨਾਭਾ, 02 ਸਮਾਣਾ ਅਤੇ 04 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 07 ਪਾਜ਼ਿਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ਿਟਿਵ ਪਾਏ ਗਏ ਹਨ, 18 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਪ੍ਰੋਫੈਸਰ ਕਲੋਨੀ ਤੋਂ ਤਿੰਨ, ਛੋਟੀ ਘਾਸ ਮੰਡੀ ਅਤੇ ਅਰੋੜਾ ਸਟਰੀਟ ਤੋਂ ਦੋ-ਦੋ, ਪੰਜਾਬੀ ਬਾਗ, ਰਾਘੋਮਾਜਰਾ, ਘੇਰ ਸੋਂਧੀਆ, ਬਹੇੜਾ ਰੋਡ, ਸਹੀਦ ਉਧਮ ਸਿੰਘ ਨਗਰ, ਗਰੂੁ ਨਾਨਕ ਨਗਰ, ਕਿਸ਼ਨ ਨਗਰ, ਅਜਾਦ ਨਗਰ, ਬਗੀਚੀ ਮੰਗਲ ਦਾਸ, ਤਫਜਲਪੁਰਾ ਤੋਂ ਇੱਕ ਇੱਕ, ਸਮਾਣਾ ਦੇ ਫੈਕਟਰੀ ਏਰੀਆ ਅਤੇਂ ਰਾਮ ਬਸਤੀ ਤੋਂ ਇੱਕ-ਇੱਕ, ਨਾਭਾ ਦੇ ਮੋਦੀ ਮਿੱਲ ਤੋਂ ਇੱਕ, ਰਾਜਪੁਰਾ ਦੇ ਧਮੋਲੀ ਰੋਡ ਤੋਂ ਇੱਕ ਅਤੇ ਚਾਰ ਕੇਸ ਪਿੰਡਾ ਤੋਂ ਪਿੰਡ ਸਾਹਨੀਪੁਰ ਮਸੀਂਗਣ, ਡੀਲਵਾਲ ਤੋਂ ਇੱਕ-ਇੱਕ ਅਤੇ ਪਿੰਡ ਨੀਲਪੁਰ ਤੋਂ ਦੋ ਪਾਜ਼ਿਟਿਵ ਕੇਸ ਰਿਪੋਰਟ ਹੋਏ ਹਨ। ਪਾਜ਼ਿਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ਿਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਬਲਾਕ ਕਾਲੋਮਾਜਰਾ ਦੇ ਪਿੰਡ ਸੈਦਖੇੜੀ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਸ਼ੁਗਰ, ਸਾਹ ਦੀ ਦਿੱਕਤ ਅਤੇ ਲੀਵਰ ਦੀ ਬਿਮਾਰੀ ਕਾਰਣ ਨਿਜੀ ਹਸਪਤਾਲ ਵਿਚ ਦਾਖਲ ਹੋਈ ਸੀ ,ਦੀ ਬੀਤੇ ਦਿਨੀ ਮੋਤ ਹੋ ਗਈ।ਇਸ ਦੀ ਕੋਵਿਡ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ।ਇਸ ਤੋਂ ਇਲਾਵਾ ਪਟਿਆਲਾ ਦੇ ਫਤਿਹ ਕਲੋਨੀ ਦਾ ਰਹਿਣ ਵਾਲਾ 75 ਸਾਲਾ ਕੋਵਿਡ ਪਾਜ਼ਿਟਿਵ ਬਜੁਰਗ ਜੋ ਕਿ ਸ਼ੁਗਰ ਅਤੇ ਲੀਵਰ ਦੀਆਂ ਪੁਰਾਣੀ ਬਿਮਾਰੀਆਂ ਨਾਲ ਪੀੜਤ ਹੋਣ ਕਾਰਨ ਹਫਤਾ ਪਹਿਲਾ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਦੀ ਵੀ ਅੱਜ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੋਰਾਣ ਮੋੌਤ ਹੋ ਗਈ।ਜਿਸ ਨਾਲ ਜਿਲੇ ਵਿਚ ਕੋਵਿਡ ਪਾਜ਼ਿਟਿਵ ਮੌਤਾਂ ਦੀ ਗਿਣਤੀ ਹੁਣ 28 ਹੋ ਗਈ ਹੈ।ਉਹਨਾਂ ਕੋਵਿਡ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਕੋਵਿਡ ਪੀੜਤ ਵਿਅਕਤੀਆਂ ਦੀ ਮਦਦ ਕਰਨ ਲਈ ਪਲਾਜਮਾ ਬੈਂਕ ਵਿੱਚ ਆਪਣਾ ਪਲਾਜਮਾ ਦੇਣ ਲਈ ਅੱਗੇ ਆਉਣ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 554 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪਾਜ਼ਿਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪਾਜ਼ਿਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪਾਜ਼ਿਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 43641 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1613 ਕੋਵਿਡ ਪਾਜ਼ਿਟਿਵ , 40375 ਨੈਗਟਿਵ ਅਤੇ 1552 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Share This Article
Leave a Comment