ਨਿਊਜ਼ ਡੈਸਕ: ਦੀਪਿਕਾ ਪਾਦੁਕੋਨ ਇਸ ਵੇਲੇ ਬਾਲੀਵੁਡ ਦੀ ਸਭ ਤੋਂ ਕਾਮਯਾਬ ਅਦਾਕਾਰਾਂ ‘ਚ ਸ਼ਾਮਲ ਹਨ ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦਰਅਸਲ, ਇੰਸਟਾਗਰਾਮ ‘ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 50 ਮਿਲੀਅਨ ਤੋਂ ਪਾਰ ਹੋ ਗਈ ਹੈ।
50 ਮਿਲਿਅਨ ਫਾਲੋਅਰਸ ਦੇ ਨਾਲ ਦੀਪਿਕਾ ਪਾਦੁਕੋਨ ਬਾਲੀਵੁੱਡ ਅਦਾਕਾਰਾਂ ਦੀ ਲਿਸਟ ਵਿੱਚ ਦੂੱਜੇ ਨੰਬਰ ‘ਤੇ ਹਨ। ਉਨ੍ਹਾਂ ਤੋਂ ਅੱਗੇ ਪ੍ਰਿਅੰਕਾ ਚੋਪੜਾ ਹਨ, ਜਿਨ੍ਹਾਂ ਦੇ ਲਗਭਗ 54 ਮਿਲਿਅਨ ਫਾਲੋਅਰਸ ਹਨ।
50 ਮਿਲੀਅਨ ਫਾਲੋਅਰਸ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੈਨਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗਰਾਮ ਸਟੋਰੀ ‘ਤੇ ਕਈ ਫੋਟੋਜ਼ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ ਤੇ ਆਪਣੇ ਫੈਨਸ ਨੂੰ ਵੀ ਵੀਡੀਓ ਵਿੱਚ ਸ਼ਾਮਲ ਕੀਤਾ ਹੈ।